ਜੰਮੂ/ਸਾਂਬਾ/ਹੀਰਾਨਗਰ— ਪਾਕਿਸਤਾਨੀ ਰੇਂਜਰਜ਼ ਨੇ ਵੀਰਵਾਰ ਇਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਸਾਂਬਾ ਸੈਕਟਰ ਵਿਚ 15 ਸਰਹੱਦੀ ਚੌਕੀਆਂ 'ਤੇ ਗੋਲੀਬਾਰੀ ਕੀਤੀ, ਜਿਸ ਦਾ ਬੀ. ਐੱਸ. ਐੱਫ. ਨੇ ਸਖਤ ਜਵਾਬ ਦਿੱਤਾ। ਬੀਤੇ ਦਿਨੀਂ ਸਾਂਬਾ ਜ਼ਿਲੇ ਵਿਚ ਕੌਮਾਂਤਰੀ ਸਰਹੱਦ ਦੇ ਨੇੜੇ ਗਸ਼ਤੀ ਪਾਰਟੀ 'ਤੇ ਦੂਜੇ ਪਾਸਿਓਂ ਭਾਰੀ ਗੋਲੀਬਾਰੀ ਵਿਚ ਇਕ ਜਵਾਨ ਦੀ ਮੌਤ ਦੇ ਮਗਰੋਂ ਬੀ. ਐੱਸ. ਐੱਫ. ਵਲੋਂ ਦਿੱਤੇ ਗਏ ਮੂੰਹ-ਤੋੜ ਜਵਾਬ ਵਿਚ 4 ਪਾਕਿ ਰੇਂਜਰਜ਼ ਦੀ ਮੌਤ ਮਗਰੋਂ ਇਹ ਉਲੰਘਣਾ ਹੋਈ ਹੈ। ਬੀ. ਐੱਸ. ਐੱਫ. ਦੇ ਆਈ. ਜੀ. ਰਾਕੇਸ਼ ਸ਼ਰਮਾ ਨੇ ਕਿਹਾ ਕਿ ਪਾਕਿਸਤਾਨੀ ਰੇਂਜਰਜ਼ ਨੇ ਸਾਂਬਾ ਤੇ ਹੀਰਾਨਗਰ ਸੈਕਟਰ ਵਿਚ ਕੌਮਾਂਤਰੀ ਸਰਹੱਦ 'ਤੇ ਪੂਰੀ ਰਾਤ 15 ਸਰਹੱਦੀ ਚੌਕੀਆਂ 'ਤੇ ਗੋਲੀਬਾਰੀ ਕੀਤੀ। ਅੱਜ ਦੀ ਗੋਲੀਬਾਰੀ ਵਿਚ ਇਕ ਜਵਾਨ ਸਮੇਤ ਦੋ ਵਿਅਕਤੀ ਜ਼ਖਮੀ ਹੋਏ। ਉਨ੍ਹਾਂ ਕਿਹਾ ਕਿ ਪਹਾੜਪੁਰ, ਪਾਨਸਰ, ਮਨਿਆਰੀ, ਰਠੂਆ, ਕਰੋਲ, ਬੋਬਿਆ, ਲੌਂਡੀ, ਮੁੱਠੀਚਾਰੂ, ਚੱਕ ਦੁਲਮਾ, ਚੱਕ ਸੱਦਾ, ਮੰਗੂ ਚੱਕ, ਚਚਵਾਲ, ਚਲਿਆੜੀ ਵਿਚ ਗੋਲੀਬਾਰੀ ਤੇ ਕਈ ਘਰਾਂ ਵਿਚ ਮੋਰਟਾਰ ਦੇ ਗੋਲੇ ਡਿਗਣ ਨਾਲ ਨੁਕਸਾਨ ਹੋਇਆ ਹੈ। ਓਧਰ ਬੋਬਿਆ ਦੇ ਸਰਪੰਚ ਭਾਰਤ ਭੂਸ਼ਣ ਸ਼ਰਮਾ ਨੇ ਦੱਸਿਆ ਕਿ ਪਿੰਡ ਦੇ ਓਂਕਾਰ ਸਿੰਘ ਪੁੱਤਰ ਮਿਲਖੀ ਸਿੰਘ ਦੇ ਮਕਾਨ 'ਤੇ ਮੋਰਟਾਰ ਦਾ ਗੋਲਾ ਡਿਗਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੋਕਾਂ ਨੇ ਗੋਲੀਬਾਰੀ ਕਾਰਨ ਪੂਰੀ ਰਾਤ ਜਾਗ ਕੇ ਕੱਟੀ ਹੈ। ਪਾਕਿਸਤਾਨ ਨੇ ਅੱਜ ਦੀ ਗੋਲੀਬਾਰੀ ਨਾਲ ਕੌਮਾਂਤਰੀ ਸਰਹੱਦ 'ਤੇ ਪਿਛਲੇ 3 ਦਿਨ ਵਿਚ ਤੀਸਰੀ ਵਾਰ ਅਤੇ ਪਿਛਲੇ 8 ਦਿਨਾਂ ਵਿਚ 7ਵੀਂ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਰੇਂਜਰਜ਼ ਭਾਰੀ ਨੁਕਸਾਨ ਮਗਰੋਂ ਉਨ੍ਹਾਂ ਨੇ ਸਫੈਦ ਝੰਡਾ ਦਿਖਾਉਂਦੇ ਹੋਏ ਬੀ. ਐੱਸ. ਐੱਫ. ਨੂੰ ਗੋਲੀਬਾਰੀ ਰੋਕਣ ਲਈ ਕਿਹਾ ਸੀ ਤਾਂ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਚੁੱਕਿਆ ਜਾ ਸਕੇ। ਇਸ ਦੇ ਮਗਰੋਂ ਬੀ. ਐੱਸ. ਐੱਫ. ਨੇ ਗੋਲੀਬਾਰੀ ਨੂੰ ਰੋਕਿਆ ਸੀ ਪਰ ਪਾਕਿਸਤਾਨ ਨੇ ਲਾਸ਼ਾਂ ਨੂੰ ਚੁੱਕਣ ਮਗਰੋਂ ਫਿਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਸਾਡੇ ਸੁਰੱਖਿਆ ਬਲਾਂ ਵਲੋਂ ਸਖਤ ਜਵਾਬ ਦਿੱਤਾ ਗਿਆ।
ਸਰਹੱਦ 'ਤੇ 50-60 ਅੱਤਵਾਦੀ ਘੁਸਪੈਠ ਦੀ ਉਡੀਕ 'ਚ
ਬੀ. ਐੱਸ. ਐੱਫ. ਦੇ ਆਈ. ਜੀ. ਰਾਕੇਸ਼ ਸ਼ਰਮਾ ਨੇ ਕਿਹਾ ਕਿ 50-60 ਅੱਤਵਾਦੀ ਪਾਕਿਸਤਾਨ ਵਲੋਂ ਸਰਹੱਦ ਰਾਹੀਂ ਜੰਮੂ-ਕਸ਼ਮੀਰ ਵਿਚ ਘੁਸਪੈਠ ਕਰਨ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਘੁਸਪੈਠ ਨੂੰ ਰੋਕਣ ਲਈ ਭਾਰਤੀ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਤਾਜ਼ਾ ਘਟਨਾਵਾਂ ਨੂੰ ਲੈ ਕੇ ਪਾਕਿਸਤਾਨ ਸਾਹਮਣੇ ਸਖ਼ਤ ਵਿਰੋਧ ਦਰਜ ਕਰਵਾਏਗਾ।
ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾ ਤਾਂ ਵੱਡਾ ਖਮਿਆਜ਼ਾ ਭੁਗਤੇਗਾ ਪਾਕਿ : ਪਰਿਕਰ
ਰੱਖਿਆ ਮੰਤਰੀ ਮਨੋਹਰ ਪਰਿਕਰ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜਿਵੇਂ ਪਾਕਿ ਨੇ ਕੋਈ ਸਬਕ ਨਹੀਂ ਸਿੱਖਿਆ। ਹੁਣ ਜੇਕਰ ਦੁਬਾਰਾ ਗੋਲੀਬੰਦੀ ਦੀ ਉਲੰਘਣਾ ਕੀਤੀ ਤਾਂ ਪਾਕਿ ਨੂੰ ਇਸਦਾ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਪਰਿਕਰ ਨੇ ਬੇਂਗਲੂਰੂ ਵਿਚ ਇਕ ਸਮਾਗਮ ਵਿਚ ਕਿਹਾ ਕਿ ਪਾਕਿਸਤਾਨ ਨੇ ਨਵੇਂ ਸਾਲ ਮੌਕੇ ਵੀ ਸ਼ਾਂਤ ਰਹਿਣਾ ਠੀਕ ਨਹੀਂ ਸਮਝਿਆ।
ਦਿੱਲੀ 'ਚ ਕਾਂਗਰਸ ਨੇ ਜਾਰੀ ਕੀਤੀ 24 ਉਮੀਦਵਾਰਾਂ ਦੀ ਸੂਚੀ
NEXT STORY