ਨਵੀਂ ਦਿੱਲੀ- 26 ਜਨਵਰੀ ਗਣਤੰਤਰ ਦਿਵਸ ਤੋਂ ਪਹਿਲਾਂ ਨੋਇਡਾ 'ਚ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖੁਫੀਆ ਆਪਰੇਸ਼ਨ ਤੋਂ ਬਾਅਦ ਨੋਇਡਾ ਸੈਕਟਰ-14 ਦੇ ਪੈਟਰੋਲ ਪੰਪ ਕੋਲੋਂ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਨਾਂ ਰਕਤੁੱਲਾ ਅਤੇ ਅਬਦੁੱਲ ਅਜੀਜ ਹਨ।
ਸੂਤਰਾਂ ਮੁਤਾਬਕ ਆਈ. ਬੀ., ਯੂ. ਪੀ. ਏ. ਟੀ. ਐਸ., ਪੱਛਮੀ ਬੰਗਾਲ ਏ. ਟੀ. ਐਸ. ਨੇ ਸਾਂਝੇ ਆਪਰੇਸ਼ਨ ਰਾਹੀਂ ਇਨ੍ਹਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਖੁਫੀਆ ਆਪਰੇਸ਼ਨ ਦੀ ਭਣਕ ਕਿਸੇ ਨੂੰ ਨਹੀਂ ਲੱਗਣ ਦਿੱਤੀ ਗਈ। ਸੂਤਰਾਂ ਮੁਤਾਬਕ ਰਕਤੁੱਲਾ ਬੰਗਲਾਦੇਸ਼ ਦੇ ਫਰੀਦਕੋਟ ਦਾ ਰਹਿਣ ਵਾਲਾ ਹੈ ਅਤੇ ਦਸੰਬਰ ਦੇ ਪਹਿਲੇ ਹਫਤੇ 'ਚ ਭਾਰਤ ਦੀ ਸਰਹੱਦ 'ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਲਈ ਦਾਖਲ ਹੋਇਆ ਸੀ। ਇਹ ਗੱਲ ਉਸ ਤੋਂ ਪੁੱਛ-ਗਿੱਛ ਦੌਰਾਨ ਸਾਹਮਣੇ ਆਈ। ਪੁੱਛ-ਗਿੱਛ 'ਚ ਬਰਾਮਦ ਲੈਪਟਾਪ ਤੋਂ ਦਿੱਲੀ-ਐਨ. ਸੀ. ਆਰ. ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਬੰਬ ਧਮਾਕਿਆਂ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ।
ਯੂ. ਪੀ. ਪੁਲਸ ਨੇ ਕੀਤੀ ਸ਼ਰਮਨਾਕ ਹਰਕਤ...
NEXT STORY