ਨਵੀਂ ਦਿੱਲੀ- ਐਚ.ਪੀ. ਨੇ ਆਪਣੀ ਟੈਬਲੇਟ ਲਿਸਟ 'ਚ ਇਕ ਹੋਰ ਨਾਮ ਜੋੜਿਆ ਹੈ। ਸੀ.ਐਸ.ਈ. ਦੇ ਟੈਕ ਸ਼ੋਅ ਤੋਂ ਪਹਿਲਾਂ ਕੰਪਨੀ ਨੇ ਆਪਣਾ ਨਵਾਂ ਟੈਬਲੇਟ ਐਚ.ਪੀ. ਪ੍ਰੋ ਟੈਬਲੇਟ 408 ਜੀ1 ਕੰਪਨੀ ਦੀ ਵੈਬਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ। ਫਿਲਹਾਲ ਇਸ ਟੈਬਲੇਟ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ 'ਚ ਅਜੇ ਤਕ ਕੋਈ ਜਾਣਕਾਰੀ ਨਹੀਂ ਹੈ।
ਹਾਲਾਂਕਿ ਸੀ.ਐਸ.ਈ. ਟੈਕ ਸ਼ੋਅ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਇਸ ਦਾ ਅਧਿਕਾਰਕ ਐਲਾਨ ਇਥੇ ਹੋ ਸਕਦਾ ਹੈ। ਵੈਬਸਾਈਟ 'ਤੇ ਕੀਤੀ ਗਈ ਲਿਸਟਿੰਗ ਅਨੁਸਾਰ ਇਹ ਨਵਾਂ ਟੈਬਲੇਟ ਵਿੰਡੋਜ਼ 8.1 ਪ੍ਰੋ ਜਾਂ ਵਿੰਡੋਜ਼ 8.1 ਪ੍ਰੋ ਵਿੱਦ ਬਿੰਗ ਆਪ੍ਰੇਟਿੰਗ 'ਤੇ ਕੰਮ ਕਰੇਗਾ ਅਤੇ ਇਸ ਟੈਬਲੇਟ 'ਚ 8 ਇੰਚ ਦੀ ਸਕਰੀਨ ਹੋਵੇਗੀ। ਇਹ ਸਕਰੀਨ 10 ਉਂਗਲੀਆਂ ਤਕ ਦੀ ਮਲਟੀ ਟੱਚ ਸਪੋਰਟ। 8 ਇੰਚ ਦੀ ਸਕਰੀਨ ਐਚ.ਡੀ. ਕੁਆਲਿਟੀ ਦੀ ਹੋਵੇਗੀ (1280 ਗੁਣਾ 800 ਪਿਕਸਲ ਦੇ ਰੈਜ਼ੇਲਿਊਸ਼ਨ ਵਾਲੀ ਆਈ.ਪੀ.ਐਸ. ਡਿਸਪਲੇ ਸਕਰੀਨ)।
ਇਸ ਦੇ ਇਲਾਵਾ, ਫੋਨ 'ਚ 2.16 ਗੀਗਾਹਾਰਟਜ਼ ਦੀ ਇੰਟੇਲ ਬਸਰਟ ਟੈਕਨੀਲੋਜੀ ਵਾਲਾ ਪ੍ਰੋਸੈਸਰ ਹੋਵੇਗਾ। ਇਹ ਪ੍ਰੋਸੈਸਰ ਕਵਾਡ ਕੋਰ (4 ਲੇਅਰ ਵਾਲਾ) ਹੋਵੇਗਾ। ਇਸ ਦੇ ਨਾਲ ਇੰਟੇਲ ਦਾ ਐਚ.ਡੀ. ਗ੍ਰਾਫਿਕਸ ਕਾਰਡ ਅਤੇ 2 ਜੀ.ਬੀ. ਰੈਮ ਹੋਵੇਗੀ।
ਟਾਟਾ ਮੋਟਰਸ ਦੀ ਵਿਕਰੀ ਵਧੀ
NEXT STORY