ਨਵੀਂ ਦਿੱਲੀ- ਸੰਸਾਰਕ ਪੱਧਰ 'ਤੇ ਦੋਹਾਂ ਕੀਮਤੀ ਧਾਤਾਂ 'ਚ ਮਾਮੂਲੀ ਤੇਜ਼ੀ ਦੇ ਵਿਚਾਲੇ ਸ਼ਨੀਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 135 ਰੁਪਏ ਚਮਕ ਕੇ 27160 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਜਦੋਂਕਿ ਸਥਾਨਕ ਪੱਧਰ 'ਤੇ ਮੰਗ ਉਤਰਨ ਨਾਲ ਚਾਂਦੀ 365 ਰੁਪਏ ਹੇਠਾਂ ਆ ਕੇ 36235 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਲੰਦਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਨੂੰ ਇਕ ਦਸੰਬਰ 2014 ਤੋਂ ਬਾਅਦ ਦੇ ਘੱਟੋ-ਘੱਟ ਪੱਧਰ 1168.25 ਡਾਲਰ ਪ੍ਰਤੀ ਔਂਸ ਤੱਕ ਉਤਰਨ ਤੋਂ ਬਾਅਦ ਸੰਭਲਦੇ ਹੋਏ ਪਿਛਲੇ ਦਿਨ ਦੇ ਮੁਕਾਬਲੇ 0.2 ਫੀਸਦੀ ਦੀ ਤੇਜ਼ੀ ਦੇ ਨਾਲ ਸੋਨਾ 1183.76 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਮਰੀਕੀ ਸੋਨਾ ਵਾਅਦਾ ਵੀ 0.2 ਫੀਸਦੀ ਉੱਪਰ 1186.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਕਾਰੋਬਾਰੀਆਂ ਨੇ ਦੱਸਿਆ ਕਿ ਡਾਲਰ ਦੇ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ 'ਚ 0.9 ਫੀਸਦੀ ਮਜ਼ਬੂਤ ਹੋਣ ਨਾਲ ਸ਼ੁਰੂਆਤੀ ਕਾਰੋਬਾਰ 'ਚ ਪੀਲੀ ਧਾਤ 'ਤੇ ਦਬਾਅ ਦੇਖਿਆ ਗਿਆ ਪਰ ਬਾਅਦ ਵਿਚ ਅਮਰੀਕਾ ਵਿਚ ਉਦਯੋਗਿਕ ਉਤਪਾਦਨ ਦੇ ਉਮੀਦ ਤੋਂ ਖਰਾਬ ਅੰਕੜੇ ਆਉਣ ਦੇ ਕਾਰਨ ਇਸ 'ਚ ਤੇਜ਼ੀ ਰਹੀ। ਇਸ ਦੌਰਾਨ ਚਾਂਦੀ 'ਚ 0.13 ਫੀਸਦੀ ਦੀ ਤੇਜ਼ੀ ਰਹੀ ਅਤੇ ਇਹ 15.66 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਲੂਮਿਆ 1330/1335 ਦੀ ਪਹਿਲੀ ਝਲਕ
NEXT STORY