ਨਵੀਂ ਦਿੱਲੀ- ਸਰਕਾਰ ਵਲੋਂ ਨਿਵੇਸ਼ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਲਗਾਤਾਰ ਜਾਰੀ ਆਰਥਿਕ ਸੁਧਾਰ ਦੇ ਯਤਨ ਅਤੇ ਦੇਸ਼ 'ਚ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਬਦੌਲਤ ਚਾਲੂ ਵਿੱਤ ਸਾਲ ਦੇ ਪਹਿਲੇ 8 ਮਹੀਨਿਆਂ (ਅਪ੍ਰੈਲ-ਨਵੰਬਰ) 'ਚ ਸੇਵਾ ਖੇਤਰ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) 20 ਫੀਸਦੀ ਵੱਧ ਕੇ 1.84 ਅਰਬ ਡਾਲਰ 'ਤੇ ਪਹੁੰਚ ਗਈ ਹੈ।
ਉਦਯੋਗਿਕ ਨੀਤੀ ਵਿਭਾਗ ਦੇ ਅੰਕੜਿਆਂ ਅਨੁਸਾਰ ਵਿੱਤ ਸਾਲ ਦੇ ਮੁਕਾਬਲੇ ਸੇਵਾ ਖੇਤਰ 'ਚ ਸ਼ਾਮਲ ਬੈਂਕਿੰਗ, ਬੀਮਾ, ਆਊਟ ਸੋਰਸਿੰਗ, ਖੋਜ ਅਤੇ ਵਿਕਾਸ, ਕੁਰੀਅਲ ਅਤੇ ਤਕਨੀਕੀ ਜਾਂਚ ਖੇਤਰ ਨੂੰ ਵਿੱਤ ਸਾਲ 2013-14 ਦੀ ਇਸ ਮਿਆਦ 'ਚ 1.46 ਅਰਬ ਡਾਲਰ ਵਿਦੇਸ਼ੀ ਨਿਵੇਸ਼ ਹਾਸਲ ਹੋਇਆ।
ਹੁਣ ਯਾਤਰੀ ਕਿਸੇ ਵੀ ਸਮੇਂ ਕਰਵਾ ਸਕਦੇ ਹਨ ਰਿਜ਼ਰਵੇਸ਼ਨ
NEXT STORY