ਨਵੀਂ ਦਿੱਲੀ- ਹੌਂਡਾ ਦੀ ਪਾਪੁਲਰ ਕਾਰ ਹੌਂਡਾ ਜੈਜ਼ ਹੁਣ 1 ਜਾਂ 2 ਨਹੀਂ ਸਗੋਂ 3 ਇੰਜਣ ਦੇ ਨਾਲ ਆ ਰਹੀ ਹੈ। ਕੰਪਨੀ ਇਸ ਕਾਰ ਦਾ ਨਵਾਂ ਵਰਜ਼ਨ ਜਲਦ ਲਾਂਚ ਕਰਨ ਜਾ ਰਹੀ ਹੈ। ਇਸ ਨਵੇਂ ਵਰਜ਼ਨ 'ਚ 3 ਇੰਜਣ ਦਿੱਤੇ ਗਏ ਹਨ, ਜਿਸ ਨਾਲ ਗਾਹਕਾਂ ਦੀ ਚੁਆਇਸ 'ਚ ਇਜ਼ਾਫਾ ਹੋਣ ਵਾਲਾ ਹੈ।
ਇਸ ਦੇ ਨਾਲ ਜੈਜ਼ ਹੌਂਡਾ ਦੀ ਪਹਿਲੀ ਇਸ ਤਰ੍ਹਾਂ ਦੀ ਕਾਰ ਬਣਨ ਜਾ ਰਹੀ ਹੈ ਜੋ ਇੰਨੇ ਇੰਜਣਾਂ ਦੇ ਨਾਲ ਆ ਰਹੀ ਹੈ। ਨਵੀਂ ਜੈਜ਼ 'ਚ 1.2 ਲੀਟਰ ਆਈ-ਵੀ.ਟੀ.ਈ.ਸੀ. ਪੈਟਰੋਲ, 1.5 ਲੀਟਰ ਆਈ-ਡੀ.ਟੀ.ਈ.ਸੀ. ਡੀਜ਼ਲ ਅਤੇ 1.5 ਲੀਟਰ ਆਈ-ਵੀ.ਟੀ.ਈ.ਸੀ. ਪੈਟਰੋਲ ਇੰਜਣ 3 ਆਪਸ਼ਨ ਦਿੱਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜੈਜ਼ ਅਜੇ 1.2 ਲੀਟਰ ਪੈਟਰੋਲ ਇੰਜਣ ਦੇ ਨਾਲ ਹੀ ਉਪਲੱਬਧ ਹੈ। ਹੁਣ ਇਸ 'ਚ ਹੌਂਡਾ ਅਮੇਜ਼ 'ਚ ਦਿੱਤਾ ਗਿਆ ਅਰਥਡਰੀਮ ਇੰਜਣ ਅਤੇ ਹੌਂਡਾ ਸਿਟੀ 'ਚ ਦਿੱਤਾ ਗਿਆ ਪੈਟਰੋਲ ਇੰਜਣ ਵੀ ਦਿੱਤਾ ਜਾ ਰਿਹਾ ਹੈ।
ਜੈਜ਼ 'ਚ ਕਈ ਹੋਰ ਵੀ ਆਕਰਸ਼ਕ ਫੀਚਰ ਦਿੱਤੇ ਗਏ ਹਨ। ਇਸ 'ਚ ਪੂਰਾ ਤਰ੍ਹਾਂ ਮੇਕਓਵਰ ਦੇ ਇਲਾਵਾ 16 ਇੰਚ ਅਲਾਇ ਵ੍ਹੀਲ, 5 ਸਪੀਡ ਸੀ.ਵੀ.ਟੀ. ਗਿਅਰਬਾਕਸ, ਨਿਊ ਫਰੰਟ ਫੇਸਿਆ ਸਣੇ ਕਈ ਪ੍ਰੀਮੀਅਮ ਫੀਚਰ ਦਿੱਤੇ ਗਏ ਹਨ। ਕੀਮਤ ਦੇ ਮਾਮਲੇ 'ਚ ਇਹ ਵਰਮਾਨ ਮਾਡਲ ਤੋਂ ਥੋੜੀ ਜ਼ਿਆਦਾ ਕੀਮਤ ਵਾਲੀ ਹੋ ਸਕਦੀ ਹੈ। ਭਾਰਤ 'ਚ ਇਸ ਦੀ ਸਿੱਧੀ ਟੱਕਰ ਆਈ20, ਵਾਕਸਵੈਗਨ ਪੋਲੋ, ਫਿਏਟ ਪੁੰਟੋ ਈ.ਵੀ.ਓ. ਅਤੇ ਮਾਰੂਤੀ ਸਵਿਫਟ ਵਰਗੀਆਂ ਕਾਰਾਂ ਨਾਲ ਹੋਣ ਵਾਲੀ ਹੈ।
ਸੋਨਾ ਅਤੇ ਚਾਂਦੀ ਹੋਏ ਸਸਤੇ, ਜਾਣੋ ਅੱਜ ਦੇ ਭਾਅ
NEXT STORY