ਨਵੀਂ ਦਿੱਲੀ- ਸੈਮਸੰਗ ਦਾ ਨਵਾਂ ਸਮਾਰਟਫੋਨ ਗਲੈਕਸੀ ਐਸ6 ਉਨ੍ਹਾਂ ਲੋਕਾਂ ਲਈ ਵਧੀਆ ਫੋਨ ਹੋਵੇਗਾ, ਜਿਨ੍ਹਾਂ ਨੂੰ ਸ਼ਕਤੀਸ਼ਾਲੀ ਕੈਮਰੇ ਦੀ ਚਾਹਤ ਹੈ। ਇਸ 'ਚ 20 ਮੈਗਾਪਿਕਸਲ ਦਾ ਕੈਮਰਾ ਹੋਵੇਗਾ।
ਕੋਰੀਆਈ ਦੇ ਈ.ਟੀ. ਨਿਊਜ਼ ਨੇ ਖਬਰ ਦਿੱਤੀ ਹੈ ਕਿ ਸੈਮਸੰਗ ਦੀ ਸਹਿਯੋਗੀ ਕੰਪਨੀ ਨੇ ਇਸ ਫੋਨ ਦੇ ਲਈ 20 ਮੈਗਾਪਿਕਸਲ ਆਪਟੀਕਲ ਇਮੇਜ ਸਟੇਬਿਲਾਈਜ਼ੇਸ਼ਨ ਨਾਲ ਲੈਸ ਤਸਵੀਰ ਲੈਣ ਵਾਲੇ ਚਿੱਪ ਦੀ ਸਪਲਾਈ ਸ਼ੁਰੂ ਕੀਤੀ ਹੈ। ਇਸ ਨਾਲ ਇਸ ਸਮਾਰਟਫੋਨ ਦਾ ਇਕ ਫੀਚਰ ਵੱਧ ਜਾਵੇਗਾ। ਇਹ ਸਮਾਰਟਫੋਨ ਮਾਰਚ 'ਚ ਲਾਂਚ ਹੋਵੇਗਾ। ਪਹਿਲਾਂ ਇਸ ਨੂੰ ਥੋੜੇ ਦਿਨਾਂ ਬਾਅਦ ਲਾਂਚ ਕਰਨ ਦੀ ਤਿਆਰੀ ਸੀ ਪਰ ਹੁਣ ਪਾਰਟਸ ਦੀ ਉਪਲੱਬਧਤਾ ਹੋ ਜਾਣ ਕਾਰਨ ਇਸ ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ ਦਾ ਪ੍ਰੋਸੈਸਰ ਸਨੈਪਡਰੈਗਨ 810 ਨਾ ਹੋ ਕੇ ਸੈਮਸੰਗ ਦਾ ਆਪਣਾ ਹੋਵੇਗਾ। ਖਾਸ ਗੱਲ ਇਹ ਹੈ ਕਿ ਇਹ ਫੋਨ 2 ਕਿਨਾਰੇ ਵਾਲੇ ਹੋਵੇਗਾ ਅਤੇ ਇਸ ਦੇ ਦੋਵਾਂ ਕਿਨਾਰਿਆਂ 'ਤੇ ਬਟਨ ਹੋਣਗੇ। ਸੈਮਸੰਗ ਦੇ ਇਸ ਨਵੇਂ ਸਮਾਰਟਫੋਨ ਦੀ ਅਜੇ ਟੈਸਟਿੰਗ ਚੱਲ ਰਹੀ ਹੈ।
ਤਿੰਨ ਮਹੀਨੇ 'ਚ 1 ਕਰੋੜ ਤੋਂ ਵੀ ਵੱਧ ਲੂਮਿਆ ਫੋਨ ਵਿੱਕੇ
NEXT STORY