ਨਵੀਂ ਦਿੱਲੀ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨਵੇਂ ਗਠਤ ਹੋਏ ਨੀਤੀ ਕਮਿਸ਼ਨ ਦੀ ਪਹਿਲੀ ਬੈਠਕ 'ਚ ਇਸ ਦੇ ਕੰਮਕਾਜ ਦਾ ਖਾਕਾ ਪੇਸ਼ ਕਰਨਗੇ। ਕਮਿਸ਼ਨ ਦੇ ਮੈਂਬਰਾਂ ਨੂੰ ਪਹਿਲੀ ਵਾਰ ਨਵੇਂ ਅਦਾਰੇ ਤੋਂ ਮੋਦੀ ਦੀਆਂ ਉਮੀਦਾਂ ਦਾ ਪਤਾ ਲੱਗੇਗਾ ਅਤੇ ਉਨ੍ਹਾਂ ਨੂੰ ਇਸ ਅਦਾਰੇ ਦੀ ਕਾਰਜਯੋਜਨਾ ਨੂੰ ਅੰਤਿਮ ਸਰੂਪ ਦੇਣ ਵਿਚ ਮਦਦ ਮਿਲੇਗੀ।
ਨੀਤੀ ਕਮਿਸ਼ਨ ਦਾ ਗਠਨ ਇਸੇ ਸਾਲ ਪਹਿਲੀ ਜਨਵਰੀ ਨੂੰ ਕੀਤਾ ਗਿਆ। ਸੂਤਰਾਂ ਨੇ ਕਿਹਾ ਕਿ ਨੀਤੀ ਕਮਿਸ਼ਨ ਦੀ ਪਹਿਲੀ ਬੈਠਕ 6 ਫਰਵਰੀ ਨੂੰ ਹੋਣੀ ਹੈ। ਉਮੀਦ ਹੈ ਕਿ ਇਸ ਨਾਲ ਨਵੇਂ ਅਦਾਰੇ ਦੀ ਭੂਮਿਕਾ ਨੂੰ ਲੈ ਕੇ ਚੀਜ਼ਾਂ ਸਪੱਸ਼ਟ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਬੈਠਕ ਤੋਂ ਬਾਅਦ ਇਹ ਸਾਫ ਹੋਵੇਗਾ ਕਿ ਕਮਿਸ਼ਨ ਨੂੰ ਸਰਕਾਰੀ ਬਾਡੀ ਦੀ ਮਾਨਤਾ ਹੋਵੇਗੀ ਜਾਂ ਫਿਰ ਇਹ ਸਿਰਫ ਆਰਥਿਕ ਸੋਧ ਅਦਾਰੇ ਦੀ ਭੂਮਿਕਾ ਵਿਚ ਰਹੇਗਾ।
ਇਸ ਧਾਂਸੂ ਸਮਾਰਟਫੋਨ ਦੀ ਕੀਮਤ 'ਚ ਹੋਈ ਕਟੌਤੀ (ਦੇਖੋ ਤਸਵੀਰਾਂ)
NEXT STORY