ਬਾੜਮੇਰ - ਭਾਰਤੀ ਹਵਾਈ ਫੌਜ ਦਾ ਇਕ ਮਿੱਗ-27 ਲੜਾਕੂ ਜਹਾਜ਼ ਇਥੇ ਅਚਾਨਕ ਕ੍ਰੈਸ਼ ਹੋ ਕੇ ਇਕ ਮੋਟਰਸਾਈਕਲ ਸਵਾਰ 'ਤੇ ਆ ਡਿੱਗਿਆ ਜਿਸ ਕਾਰਨ ਆਪਣੇ ਵਿਆਹ ਦੇ ਕਾਰਡ ਵੰਡਣ ਜਾ ਰਿਹਾ ਲੂਨ ਸਿੰਘ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ। ਇਸ ਹਾਦਸੇ ਵਿਚ ਪਾਇਲਟ ਵੀ ਸੁਰੱਖਿਅਤ ਦੱਸਿਆ ਜਾ ਰਿਹਾ ਹੈ।
ਹਾਦਸੇ ਵਿਚ ਬਚੇ ਲੂਨ ਸਿੰਘ ਨੇ ਦੱਸਿਆ ਕਿ 30 ਜਨਵਰੀ ਨੂੰ ਹੋਣ ਵਾਲੇ ਆਪਣੇ ਵਿਆਹ ਸਬੰਧੀ ਕਾਰਡ ਵੰਡਣ ਲਈ ਉਹ ਆਪਣੇ ਪਿੰਡ ਮਹਾਬਰ ਤੋਂ ਨਿਕਲਿਆ ਹੀ ਸੀ ਕਿ ਅਚਾਨਕ ਇਕ ਜਹਾਜ਼ ਉਸ ਦੇ ਉੱਪਰੋਂ ਅੱਗੇ ਨਿਕਲ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਚਾਰੇ ਪਾਸੇ ਫੈਲੀਆਂ ਅੱਗ ਦੀਆਂ ਲਪਟਾਂ ਵਿਚੋਂ ਅੱਗ ਦਾ ਇਕ ਗੋਲਾ ਉਸ ਦੀ ਬਾਈਕ 'ਤੇ ਆ ਡਿੱਗਿਆ ਜਿਸ ਕਾਰਨ ਉਸ ਦੀ ਬਾਈਕ ਡਗਮਗਾ ਗਈ ਤੇ ਉਹ ਡਿੱਗ ਪਿਆ। ਉਸ ਦੀ ਬਾਈਕ ਅੱਗ ਕਾਰਨ ਸੜ ਕੇ ਸੁਆਹ ਹੋ ਗਈ ਪਰ ਉਹ ਖੁਦ ਅੱਗ ਵਿਚੋਂ ਬਚਣ ਵਿਚ ਕਾਮਯਾਬ ਰਿਹਾ।
ਭਾਜਪਾ ਦੇ ਸਟਾਰ ਪ੍ਰਚਾਰਕ ਸਿੱਧੂ ਤੇ ਤਿਵਾੜੀ ਚੋਣ ਮੁਹਿੰਮ 'ਚ ਕੁੱਦੇ
NEXT STORY