ਚੰਡੀਗੜ੍ਹ- ਜਿਸ ਮਾਂ ਦੇ ਦਰ 'ਤੇ ਔਰਤਾਂ ਆਪਣੀ ਗੋਦ ਭਰਨ ਦੀ ਮੁਰਾਦ ਲੈ ਕੇ ਆਉਂਦੀਆਂ ਹਨ। ਉਸ ਮਾਂ ਮਨਸਾ ਦੇਵੀ ਦੇ ਮੰਦਰ ਦੀਆਂ ਪੌੜੀਆਂ 'ਤੇ ਇਕ ਜਾਲਮ ਮਾਂ ਆਪਣੀ 10 ਦਿਨ ਦੀ ਬੱਚੀ ਨੂੰ ਛੱਡ ਗਈ। ਇਹ ਮਾਮਲਾ ਪੰਚਕੂਲਾ ਦੇ ਮਨਸਾ ਦੇਵੀ ਮੰਦਰ ਦਾ ਹੈ ਜਿਥੇ ਇਕ ਜੋੜਾ ਆਪਣੀ 10 ਦਿਨ ਦੀ ਬੱਚੀ ਨੂੰ ਪੌੜੀਆਂ 'ਤੇ ਰੱਖ ਉਥੋਂ ਫਰਾਰ ਹੋ ਗਿਆ। ਇਹ ਸਾਰਾ ਕੁਝ ਮੰਦਰ 'ਚ ਲੱਗੇ ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ। ਹੋਮਗਾਰਡ ਦੀ ਜਾਣਕਾਰੀ 'ਤੇ ਪੁਲਸ ਅਤੇ ਮੰਦਰ ਪ੍ਰਸ਼ਾਸ਼ਨ ਮੌਕੇ 'ਤੇ ਪਹੁੰਚੇ। ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਪਤੀ-ਪਤਨੀ ਦੀ ਭਾਲ ਕੀਤੀ ਜਾ ਰਹੀ ਸੀ।
ਮਨਸਾ ਮੰਦਰ 'ਚ ਛੱਡਣ ਵਾਲੇ ਜੋੜੇ ਦੀ ਜੇਲ 'ਚ ਰਹਿਣ ਤੋਂ ਬਾਅਦ ਮਮਤਾ ਜਾਗ ਰਹੀ ਹੈ। ਉਨ੍ਹਾਂ ਨੂੰ ਹੁਣ ਪਛਤਾਵਾ ਹੈ। ਬੱਚੀ ਦੇ ਪਿਤਾ ਰਾਕੇਸ਼ ਦਾ ਕਹਿਣਾ ਹੈ ਕਿ ਪੰਜ ਹਜ਼ਾਰ ਦੀ ਨੌਕਰੀ 'ਚ ਖੁਦ ਦਾ ਪੇਟ ਪਾਲਣਾ ਮੁਸ਼ਕਿਲ ਹੋ ਰਿਹਾ ਹੈ। ਪਹਿਲਾਂ ਵੀ ਉਨ੍ਹਾਂ ਕੋਲ ਦੋ ਸਾਲ ਦੀ ਬੇਟੀ ਹੈ। ਹਸਪਤਾਲ 'ਚ ਜਦੋਂ ਬੱਚੀ ਨੂੰ ਭਰਤੀ ਕਰਵਾਇਆ ਗਿਆ ਤਾਂ ਨਰਸਾਂ ਨੇ ਉਸ ਦਾ ਨਾਂ ਅਨਾਮਿਕਾ ਰੱਖ ਦਿੱਤਾ। ਚਾਇਲਡ ਸਪੈਸ਼ਲਿਸਟ ਮੁਤਾਬਕ ਬੱਚੀ ਨੂੰ ਜੇਕਰ ਸ਼ੁਰੂਆਤੀ ਦਿਨਾਂ 'ਚ ਮਾਂ ਦਾ ਦੁੱਧ ਨਾ ਮਿਲਦਾ ਤਾਂ ਉਹ ਪੂਰੀ ਉਮਰ ਬੀਮਾਰੀਆਂ ਨਾਲ ਘਿਰੀ ਰਹਿੰਦੀ। ਹਾਲਾਂਕਿ ਦੂਜੇ ਬੱਚੀ ਦੀ ਦੇਖਭਾਲ ਦਾ ਹਵਾਲਾ ਦੇ ਕੇ ਪੁਲਸ ਨੇ ਜੋੜੇ ਨੂੰ ਜਮਾਨਤ ਦੇ ਦਿੱਤੀ ਹੈ।
ਗੁਆਂਢੀ ਦੀ ਖੌਫਨਾਕ ਕਰਤੂਤ, ਸਾਰੀ ਰਾਤ ਸੁੱਕਣੇ ਪਏ (ਦੇਖੋ ਤਸਵੀਰਾਂ)
NEXT STORY