ਭੋਗਪੁਰ-ਭੋਗਪੁਰ ਦੇ ਰਹਿਣ ਵਾਲੀ ਇਕ ਲੜਕੀ ਆਪਣੇ ਮਾਪਿਆਂ ਦਾ ਪਿਆਰ ਭੁੱਲ ਕੇ ਖੁਦ ਹੀ ਆਪਣੇ ਪ੍ਰੇਮੀ ਦੇ ਘਰ ਚਲੀ ਗਈ ਅਤੇ ਕਹਿਣ ਲੱਗੀ ਕਿ ਉਹ ਆਪਣੇ ਪ੍ਰੇਮੀ ਨਾਲ ਹੀ ਰਹਿਣਾ ਚਾਹੁੰਦੀ ਹੈ। ਕੁੜੀ ਦੀ ਇਹ ਗੱਲ ਸੁਣ ਕੇ ਉਸ ਦੇ ਮਾਪੇ ਉਦਾਸ ਅੱਖਾਂ ਨਾਲ ਬੱਸ ਉਸ ਨੂੰ ਦੇਖਦੇ ਹੀ ਰਹਿ ਗਏ ਅਤੇ ਉਨ੍ਹਾਂ ਦੀ ਇੱਕ ਨਾ ਚੱਲੀ।
ਜਾਣਕਾਰੀ ਮੁਤਾਬਕ ਭੋਗਪੁਰ ਦੀ ਇਕ ਪੜ੍ਹੀ-ਲਿਖੀ ਕੁੜੀ ਨੇ ਆਪਣੇ ਮਾਪਿਆਂ ਦੇ ਖਿਲਾਫ ਜਾ ਕੇ ਇਕ ਮੁੰਡੇ ਨਾਲ ਪਿਆਰ ਪਾ ਲਿਆ ਅਤੇ ਉਸ ਦੇ ਘਰ ਜਾ ਪਹੁੰਚੀ। ਕੁੜੀ ਦੇ ਮਾਪਿਆਂ ਨੇ ਪੁਲਸ ਨੂੰ ਮੁੰਡੇ ਦੇ ਖਿਲਾਫ ਸ਼ਿਕਾਇਤ ਦੇ ਦਿੱਤੀ ਕਿ ਉਹ ਉਨ੍ਹਾਂ ਦੀ ਕੁੜੀ ਨੂੰ ਵਰਗਲਾ ਕੇ ਲੈ ਗਿਆ ਹੈ, ਜਿਸ ਤੋਂ ਬਾਅਦ ਕੁੜੀ-ਮੁੰਡਾ ਅਤੇ ਉਨ੍ਹਾਂ ਦੇ ਮਾਪੇ ਭੋਗਪੁਰ ਥਾਣੇ 'ਚ ਆਏ।
ਪੁਲਸ ਨੇ ਜਦੋਂ ਸਭ ਦੇ ਸਾਹਮਣੇ ਕੁੜੀ ਦੇ ਬਿਆਨ ਲਏ ਤਾਂ ਉਹ ਕਹਿਣ ਲੱਗੀ ਕਿ ਮੈਂ ਤਾਂ ਇਸੇ ਮੁੰਡੇ ਨਾਲ ਰਹਿਣਾ ਹੈ। ਉਸ ਨੇ ਕਿਹਾ ਕਿ ਉਹ ਉਕਤ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਹੈ। ਇਸ ਤੋਂ ਬਾਅਦ ਕੁੜੀ ਦੇ ਬਿਆਨਾਂ 'ਤੇ ਪੁਲਸ ਨੇ ਕੁੜੀ ਨੂੰ ਮੁੰਡੇ ਨਾਲ ਹੀ ਭੇਜ ਦਿੱਤਾ।
ਇਰਾਕ 'ਚ ਅਗਵਾ ਨੌਜਵਾਨਾਂ ਦੇ ਪਰਿਵਾਰਾਂ ਲਈ ਖੁਸ਼ਖਬਰੀ
NEXT STORY