ਨਵੀਂ ਦਿੱਲੀ- ਪੌਂਡਸ ਫੇਮਿਨਾ ਮਿਸ ਇੰਡੀਆ 2014 ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਤੇ ਪ੍ਰਕਾਸ਼ ਝਾਅ ਦੀ ਫਿਲਮ ਸੱਤਿਆਗ੍ਰਹਿ 'ਚ ਕੈਮਿਓ ਕਰਕੇ ਸੁਰਖੀਆਂ 'ਚ ਆਈ ਮਾਡਲ-ਅਭਿਨੇਤਰੀ ਮੁਗਧਾ ਗੋਡਸੇ ਜੇਕਰ ਕੰਡੋਮ ਨਾਲ ਬਣੀ ਡਰੈੱਸ ਪਹਿਨ ਕੇ ਇੰਡੀਆ ਦੇ ਪਹਿਲੇ ਕੰਡੋਮ ਫੈਸ਼ਨ ਸ਼ੋਅ 'ਚ ਸ਼ੋਅ ਸਟਾਪਰ ਦੀ ਭੂਮਿਕਾ ਵਿਚ ਨਜ਼ਰ ਆ ਜਾਵੇ ਤਾਂ ਹੈਰਾਨ ਨਾ ਹੋਈਓ ਕਿਉਂਕਿ ਕੰਡੋਮ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਣ ਲਈ ਮੁਗਧਾ ਅਸਲ 'ਚ ਅਜਿਹਾ ਕਰਨ ਵਾਲੀ ਹੈ।
ਖਬਰਾਂ ਮੁਤਾਬਕ ਅੱਜ ਭਾਵ 29 ਜਨਵਰੀ ਨੂੰ ਦੇਸ਼ ਦੇ ਪਹਿਲੇ ਕੰਡੋਮ ਫੈਸ਼ਨ ਸ਼ੋਅ 'ਚ ਮਾਡਲਸ ਮੁੰਬਈ ਦੇ 11 ਫੈਸ਼ਨ ਇੰਸਟੀਚਿਊਟਸ ਦੇ 78 ਵਿਦਿਆਰਥੀਆਂ ਵਲੋਂ ਕੰਡੋਮ ਨਾਲ ਬਣੀ ਡਰੈੱਸ ਪਹਿਨ ਕੇ ਰੈਂਪ 'ਤੇ ਚੱਲੇਗੀ। ਇਸ ਇਵੈਂਟ 'ਚ ਕੰਡੋਮ ਨਾਲ ਬਣੀ ਡਰੈੱਸ ਪਹਿਨੀ ਮੁਗਧਾ ਸ਼ੋਅ ਸਟਾਪਰ ਦੇ ਰੂਪ 'ਚ ਸਟੇਜ 'ਤੇ ਆਵੇਗੀ। ਅਸਲ 'ਚ ਮੁੰਬਈ 'ਚ ਜਨ ਜਾਗਰਿਤੀ ਲਈ ਹੋਣ ਵਾਲੇ ਇਸ ਫੈਸ਼ਨ ਸ਼ੋਅ ਦਾ ਮੁੱਖ ਉਦੇਸ਼ ਕੰਡੋਮ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਣਾ ਹੈ।
ਗਰੈਮੀ ਐਵਾਰਡਸ 'ਚ ਬੇਨੇਟ ਨਾਲ ਪੇਸ਼ਕਾਰੀ ਦੇਵੇਗੀ ਗਾਗਾ
NEXT STORY