ਅੱਜ ਅਸੀਂ ਤੁਹਾਨੂੰ ਚਿਹਰਾ ਨਿਖਾਰਨ ਲਈ 5 ਤਰ੍ਹਾਂ ਦੇ ਆਸਾਨ ਫੇਸ ਪੈਕ ਬਣਾਉਣ ਦੀ ਵਿਧੀ ਦੱਸ ਰਹੇ ਹਾਂ। ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੇ ਚਿਹਰੇ ਤੋਂ ਚਮਕ ਗਾਇਬ ਹੋ ਰਹੀ ਹੈ ਜਾਂ ਫਿਰ ਸੂਰਜ ਦੀ ਤੇਜ਼ ਧੁੱਪ ਦੇ ਕਾਰਨ ਚਿਹਰੇ ਦਾ ਰੰਗ ਵੀ ਦਬ ਗਿਆ ਹੈ, ਤਾਂ ਇਨ੍ਹਾਂ ਫੇਸ ਪੈਕ ਨੂੰ ਜ਼ਰੂਰ ਅਜ਼ਮਾਓ।
ਕੈਰਟ ਫੇਸ ਪੈਕ:- ਇਹ ਫੇਸ ਮਾਸਕ ਆਇਲੀ ਅਤੇ ਨਾਰਮਲ ਚਮੜੀ ਲਈ ਚੰਗਾ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ 2 ਗਾਜਰ ਅਤੇ ਅੱਧਾ ਚਮਚ ਸ਼ਹਿਦ ਦੀ ਲੋੜ ਹੈ। ਸਭ ਤੋਂ ਪਹਿਲਾਂ ਗਾਜਰ ਨੂੰ ਪੀਸ ਕੇ ਪੇਸਟ ਬਣਾਓ ਅਤੇ ਉਸ 'ਚ ਸ਼ਹਿਦ ਰਲਾ ਕੇ ਚਿਹਰੇ 'ਤੇ 15 ਮਿੰਟ ਤੱਕ ਲਗਾਓ। ਫਿਰ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
ਅਵਾਕਾਡੋ ਫੇਸ ਪੈਕ:-ਇਸ ਦਾ ਮਾਸਕ ਰੁੱਖੀ ਚਮੜੀ ਲਈ ਚੰਗਾ ਹੈ। ਇਹ ਕ੍ਰੀਮੀ ਫਰੂਟ ਹਾਈ ਲੈਵਲ ਦੇ ਫੈਟ ਅਤੇ ਪੋਸ਼ਣ ਨਾਲ ਭਰਿਆ ਹੋਇਆ ਹੁੰਦਾ ਹੈ, ਜਿਸ ਨੂੰ ਲਗਾਉਣ ਨਾਲ ਚਿਹਰਾ ਮੁਲਾਇਮ ਬਣੇਗਾ ਅਤੇ ਗਲੋ ਕਰਨ ਲੱਗੇਗਾ। ਇਸ ਨੂੰ ਬਣਾਉਣ ਲਈ ਅਵਾਕਾਡੋ ਦਾ ਗੂਦਾ ਲਓ, ਇਕ ਆਂਡੇ ਦਾ ਚਿੱਟਾ ਹਿੱਸਾ ਅਤੇ 1 ਚਮਚ ਸ਼ਹਿਦ ਲੈ ਕੇ ਰਲਾ ਲਓ। ਇਸ ਨੂੰ ਚਿਹਰੇ 'ਤੇ ਲਗਾਓ ਜਦੋਂ ਇਹ ਸੁੱਕ ਜਾਵੇ ਤਾਂ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ।
ਆਲੂ ਅਤੇ ਦਹੀ ਫੇਸ ਪੈਕ:- ਸਨਬਰਨ ਹੋ ਗਿਆ ਹੋਵੇ ਤਾਂ ਇਸ ਪੈਕ ਨੂੰ ਲਗਾਉਣ ਨਾਲ ਲਾਭ ਮਿਲੇਗਾ। ਇਸ ਨੂੰ ਬਣਾਉਣ ਲਈ ਪਿੱਸਿਆ ਹੋਇਆ ਆਲੂ ਅਤੇ ਅੱਧਾ ਚਮਚ ਦਹੀ ਰਲਾ ਲਓ। ਇਸ ਪੈਕ ਨੂੰ ਚਿਹਰੇ, ਧੌਣ ਅਤੇ ਵੱਖ-ਵੱਖ ਹਿੱਸਿਆ 'ਤੇ ਲਗਾਓ। 15 ਮਿੰਟ ਬਾਅਦ ਚਿਹਰੇ ਨੂੰ ਧੋ ਲਓ।
ਓਟਮੀਲ ਪੈਕ:-ਇਸ ਨੂੰ ਬਣਾਉਣ ਲਈ 1/2 ਚਮਚ ਓਟਮੀਲ ਅਤੇ 2 ਚਮਚ ਦੁੱਧ ਨੂੰ ਰਲਾ ਲਓ। ਸਾਰੀਆਂ ਸਮੱਗਰੀਆਂ ਨੂੰ ਰਲਾਓ ਅਤੇ ਚਿਹਰੇ 'ਤੇ 15 ਮਿੰਟ ਲਈ ਲਗਾਓ। ਜਦੋਂ ਪੈਕ ਸੁੱਕ ਜਾਵੇ ਤਾਂ ਹਲਕੇ ਗੁਨਗੁਨੇ ਪਾਣੀ ਨਾਲ ਧੋ ਲਓ।
ਫਰੂਟ ਮਾਕਸ:-ਇਹ ਮਾਸਕ ਚਿਹਰੇ ਨੂੰ ਨਿਖਾਰਨ 'ਚ ਮਦਦ ਕਰਦਾ ਹੈ। ਸਨਬਰਨ ਅਤੇ ਹੀਟ ਨਾਲ ਜੋ ਚਿਹਰੇ ਨੂੰ ਨੁਕਸਾਨ ਪਹੁੰਚਦਾ ਹੈ, ਉਹ ਠੀਕ ਹੋ ਜਾਂਦਾ ਹੈ। ਇਸ ਨੂੰ ਬਣਾਉਣ ਲਈ 1 ਕੇਲਾ, 1 ਸਲਾਈਸ ਪਪੀਤਾ, ਅੱਧਾ ਕੱਪ ਸਟੋਬਰੀ ਅਤੇ 1 ਛੋਟਾ ਚਮਚ ਤਾਜ਼ੀ ਕਰੀਮ ਮਿਕਸ ਕਰੋ ਅਤੇ ਚਿਹਰੇ 'ਤੇ 20 ਮਿੰਟ ਤੱਕ ਲਗਾਓ। ਫਿਰ ਚਿਹਰੇ ਨੂੰ ਗੁਨਗੁਨੇ ਪਾਣੀ ਨਾਲ ਧੋ ਲਓ।
ਸ਼ਾਦੀਸ਼ੁਦਾ ਜੀਵਨ 'ਚੋਂ ਕਿਵੇਂ ਦੂਰ ਕਰੀਏ ਹੰਕਾਰ
NEXT STORY