ਜੇਕਰ ਤੁਸੀਂ ਕਿਸੇ ਵੇਟ ਲੈੱਸ ਪ੍ਰੋਗਰਾਮ 'ਤੇ ਹੋ ਅਤੇ ਆਪਣਾ ਭਾਰ ਛੇਤੀ-ਛੇਤੀ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਜੋ ਖਾਂਦੇ ਹੋ, ਪੀਂਦੇ ਹੋ ਉਸ ਦਾ ਸਾਡੇ ਸਰੀਰ 'ਤੇ ਬਹੁਤ ਫਰਕ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਬਨਾਨਾ ਐਂਡ ਪੀਨਟ ਬਟਰ ਮਿਲਕਸ਼ੇਕ ਬਣਾਉਣਾ ਸਿਖਾਵਾਂਗੇ।
ਸਮੱਗਰੀ:-
ਕੇਲਾ- 1
ਪੀਨਟ ਬਟਰ- 3 ਚਮਚ
ਦੁੱਧ- 1 ਕੱਪ
ਆਈਸ- 4 ਕਿਊਬ
ਪ੍ਰੋਟੀਨ ਪਾਊਡਰ- 1 ਚਮਚ
ਵਿਧੀ:-
ਸਭ ਤੋਂ ਪਹਿਲਾਂ ਮਿਕਸੀ 'ਚ ਥੋੜ੍ਹਾ ਜਿਹਾ ਦੁੱਧ ਪਾ ਕੇ ਉਸ 'ਚ ਕੱਟੇ ਹੋਏ ਕੇਲੇ ਪਾ ਲਓ। ਫਿਰ ਉਸ ਨੂੰ 2 ਸੈਕਿੰਡ ਲਈ ਬਲੈਂਡ ਕਰੋ। ਫਿਰ ਮਿਕਸੀ 'ਚ ਪੀਨਟ ਬਟਰ, ਥੋੜ੍ਹਾ ਜਿਹਾ ਦੁੱਧ ਅਤੇ ਆਈਸ ਕਿਊਬ ਪਾ ਕੇ ਗ੍ਰਾਈਡ ਕਰੋ। ਹੁਣ ਸ਼ੇਕ 'ਚ ਪ੍ਰੋਟੀਨ ਪਾਊਡਰ ਰਲਾ ਲਓ ਅਤੇ 2 ਸੈਕਿੰਡ ਲਈ ਫਿਰ ਤੋਂ ਬਲੈਂਡ ਕਰੋ। ਇਸ ਸ਼ੇ ਨੂੰ ਥੋੜ੍ਹਾ ਜਿਹਾ ਗਾੜਾ ਬਣਾਉਣ ਲਈ ਇਸ 'ਚ ਥੋੜ੍ਹਾ ਜਿਹਾ ਦੁੱਧ ਹੋਰ ਪਾਓ।
ਕਲੱਚ ਨਾਲ ਆਵੋਗੇ ਹੋਰ ਵੀ ਸੁੰਦਰ ਨਜ਼ਰ
NEXT STORY