ਜੈਪੁਰ- ਆਪਣੇ ਬਿਆਨ ਨਾਲ ਹਮੇਸ਼ਾ ਚਰਚਾ 'ਚ ਰਹਿਣ ਵਾਲੇ ਕਾਂਗਰਸ ਦੇ ਜਨਰਲ ਸਕੱਤਰ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਾਰ ਕੀਤਾ ਹੈ। ਜੈਪੁਰ 'ਚ ਇਕ ਨਿੱਜੀ ਪ੍ਰੋਗਰਾਮ 'ਚ ਹਿੱਸਾ ਲੈਣ ਪੁੱਜੇ ਦਿਗਵਿਜੇ ਸਾਂਘ ਨੇ ਕਿਹਾ ਕਿ ਕਾਂਗਰਸ ਮੋਦੀ ਦੇ ਹੁਣ ਚੰਗੇ ਦਿਨਾਂ ਦੀ ਆਸ ਨਹੀਂ ਕਰਦੀ, ਮੋਦੀ ਸਿਰਫ ਪੁਰਾਣੇ ਦਿਨ ਹੀ ਵਾਪਸ ਲੈ ਆਉਣ। ਜਿੱਥੇ ਗੱਟ ਤੋਂ ਘੱਟ ਮਹਿੰਗਾਈ ਦੀ ਮਾਰ ਤਾਂ ਨਹੀਂ ਸੀ। ਦਿਗਵਿਜੇ ਨੇ ਕਿਹਾ ਕਿ ਭਾਜਪਾ ਸਰਕਾਰ ਜਿਸ ਤਰ੍ਹਾਂ ਨਾਲ ਦੇਸ਼ ਨੂੰ ਚਲਾ ਰਹੀ ਹੈ, ਉਸ ਨਾਲ ਕਾਂਗਰਸ ਸਿਰਫ ਮੋਦੀ ਤੋਂ ਪੁਰਾਣੇ ਦਿਨ ਵਾਪਸ ਚਾਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਹਾਰ-ਜਿੱਤ ਕਿਸ ਦੀ ਹੋਵੇਗੀ, ਇਹ ਜਨਤਾ ਦਾ ਮਨ ਦੱਸੇਗਾ। ਉਨ੍ਹਾਂ ਨੇ ਰਾਜਸਥਾਨ ਦੇ ਪ੍ਰਦੇਸ਼ ਕਾਂਗਰਸ ਚੇਅਰਮੈਨ ਸਚਿਨ ਪਾਇਲਟ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀਆਂ ਤਾਰੀਫਾਂ ਕੀਤੀਆਂ ਅਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਲਈ ਕਿਹਾ ਕਿ ਮਹਾਰਾਣੀ, ਤਾਂ ਮਹਾਰਾਣੀ ਹੈ।
ਹੁਣ ਬੇਕਾਰ ਫੁੱਲਾਂ ਨਾਲ ਬਣੇਗੀ ਬਾਇਓਗੈਸ ਅਤੇ ਬਿਜਲੀ
NEXT STORY