ਨਵੀਂ ਦਿੱਲੀ- ਇਸ ਗੁਜਰਾਤੀ ਲੜਕੀ ਨੇ 14 ਹਜ਼ਾਰ ਦੀ ਸੈਲਰੀ ਛੱਡ ਅੱਜ ਆਪਣੀ ਮਿਹਨਤ ਨਾਲ 5 ਮਿਲੀਅਨ ਦਾ ਕਾਰੋਬਾਰ ਖੜ੍ਹਾ ਕੀਤਾ। ਗੁਜਰਾਤ ਦੇ ਅਹਿਮਦਾਬਾਦ ਦੇ ਇਕ ਮਿਡਲ ਕਲਾਸ ਫੈਮਲੀ ਤੋਂ ਸਨੇਹਾ ਠੱਕਰ ਨੇ ਗੁਜਰਾਤ ਯੂਨੀਵਰਸਿਟੀ ਤੋਂ 2006 'ਚ ਕੰਪਿਊਟਰ ਇੰਜੀਨੀਅਰਿੰਗ 'ਚ ਬੀ. ਏ. ਦੀ ਪੜ੍ਹਾਈ ਕੀਤੀ। ਇੰਜੀਨੀਅਰਿੰਗ ਦੀ ਡਿਗਰੀ ਲੈਣ ਤੋਂ ਬਾਅਦ ਸਨੇਹਾ ਨੇ ਇਕ ਕੰਪਨੀ 'ਚ 14 ਹਜ਼ਾਰ ਰੁਪਏ 'ਤੇ ਨੌਕਰੀ ਕੀਤੀ ਪਰ ਸਨੇਹਾ ਨੇ ਇਹ ਆਪਣਾ ਕੈਰੀਅਰ ਗ੍ਰੋਥ ਨਾ ਦੇਖਦੇ ਹੋਏ ਆਪਣਾ ਖੁਦ ਦਾ ਬਿਜ਼ਨੈੱਸ ਸ਼ੁਰੂ ਕਰਨ ਦਾ ਸੋਚਿਆ। ਸਨੇਹਾ ਦੇ ਇਸ ਵਿਚਾਰ ਬਾਰੇ ਉਸ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਤਾਂ ਉਹ ਰਾਜੀ ਹੋ ਗਏ। ਸਨੇਹਾ ਨੂੰ ਆਪਣੇ ਪਿਤਾ ਤੋਂ ਉਤਸ਼ਾਹ ਮਿਲਿਆ ਤਾਂ ਉਸ ਨੇ ਨੌਕਰੀ ਛੱਡ ਆਪਣੇ ਆਈਡੀਆ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਸਿਰਫ 14 ਹਜ਼ਾਰ ਰੁਪਏ ਨਾਲ ਖਰੀਦੇ 2 ਕੰਪਿਊਟਰ ਅਤੇ ਕੁਝ ਨਵਾਂ ਕਰਨ ਦੇ ਇਰਾਦੇ ਨਾਲ ਸਿਰਫ 23 ਸਾਲ ਦੀ ਸਨੇਹਾ ਨੇ 2009 'ਚ ਆਪਣੇ ਬਿਜ਼ਨੈੱਸ ਦੀ ਨੀਂਹ ਰੱਖੀ ਅਤੇ ਉਸ ਨੂੰ ਨਾਂ ਦਿੱਤਾ ਠੱਕਰ ਤਕਨਾਲੋਜੀ। ਅਹਿਮਦਾਬਾਦ ਸਥਿਤ ਇਹ ਕੰਪਨੀ ਇਕ ਇੰਡੀਪੈਂਡੇਂਟ ਵੈੱਬ ਅਤੇ ਮੋਬਾਈਲ ਐਪਲੀਕੇਸ਼ਨ ਡੇਵਲਪਮੈਂਟ ਕੰਪਨੀ ਹੈ। ਐਪਲੀਕੇਸ਼ਨ ਡੇਵਲਪਮੈਂਟ ਤੋਂ ਇਲਾਵਾ ਇਹ ਕੰਪਨੀ ਯੂਰਪ, ਅਮਰੀਕਾ ਅਤੇ ਆਸਟ੍ਰੇਲੀਆ ਦੇ ਇੰਟਰਨੈਸ਼ਨਲ ਕਸਟਮਰਜ਼ ਨੂੰ ਮਾਡਲਸ, ਪਲੱਗਇਨ ਨੂੰ ਡੇਵਲਪ ਕਰ ਕੇ ਵੈੱਬਸਾਈਟ ਡਿਜ਼ਾਈਨਿੰਗ ਅਤੇ ਮਾਰਕੀਟਿੰਗ ਲਈ ਟੇਲਰਡ ਹੱਲ ਵੀ ਉਪਲੱਬਧ ਕਰਵਾ ਰਹੀ ਹੈ। 14 ਹਜ਼ਾਰ ਤੋਂ ਸ਼ੁਰੂ ਹੋਇਆ ਬਿਜ਼ਨੈੱਸ ਅੱਜ 5 ਮਿਲੀਅਨ ਦੇ ਸਾਲਨਾ ਟਰਨਓਵਰ ਨੂੰ ਛੂਹ ਚੁੱਕਿਆ ਹੈ। ਹੁਣ ਤੱਕ ਕਰੀਬ 2500 ਕਲਾਇੰਟਸ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਹੀ ਕੰਪਨੀ 5 ਮਿਲੀਅਨ (50 ਲੱਖ) ਰੁਪਏ ਦੇ ਸਾਲਾਨਾ ਟਰਨਓਵਰ ਨੂੰ ਪ੍ਰਾਪਤ ਕਰ ਚੁੱਕੀ ਹੈ। ਭਵਿੱਖ ਦੀ ਯੋਜਨਾ ਬਾਰੇ ਸਨੇਹਾ ਦੱਸਦੀ ਹੈ ਕਿ ਹੁਣ ਤੱਕ ਉਨ੍ਹਾਂ ਦੀ ਕੰਪਨੀ ਵਿਦੇਸ਼ੀ ਬਾਜ਼ਾਰ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਸੀ ਪਰ ਹੁਣ ਜਲਦ ਹੀ ਉਹ ਹਿੰਦੁਸਤਾਨੀ ਬਾਜ਼ਾਰ 'ਚ ਉਤਰਨ ਦੀ ਤਿਆਰੀ ਕਰ ਰਹੇ ਹਨ।
ਦਿੱਲੀ ਚੋਣਾਂ : 13 ਸਿੱਖ ਚਿਹਰੇ ਉਤਰੇ ਚੋਣ ਮੈਦਾਨ 'ਚ
NEXT STORY