ਬੰਗਲੌਰ- ਸ਼ਹਿਰ ਦੇ ਬਾਹਰੀ ਇਲਾਕੇ ਹੋਸਕੋਟੇ ਨੇੜੇ ਇਕ ਸੁੰਨਸਾਨ ਜਗ੍ਹਾ 'ਤੇ 8 ਸਾਲਾ ਇਕ ਲੜਕੀ ਦੀ ਲਾਸ਼ ਮਿਲੀ, ਜਿਸ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕੀਤੇ ਜਾਣ ਦਾ ਸ਼ੱਕ ਹੈ। ਪੁਲਸ ਨੇ ਦੱਸਿਆ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵੀਰਵਾਰ ਦੀ ਸ਼ਾਮ ਕੰਮ ਤੋਂ ਆਉਣ ਤੋਂ ਬਾਅਦ ਲੜਕੀ ਦੇ ਮਾਤਾ-ਪਿਤਾ ਨੂੰ ਬੇਟੀ ਘਰ ਨਹੀਂ ਲੱਭੀ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਪੁਲਸ ਨੇ ਦੱਸਿਆ ਕਿ ਲੜਕੀ ਦੂਜੀ ਜਮਾਤ 'ਚ ਪੜ੍ਹਦੀ ਸੀ ਅਤੇ ਹੁਬਲੀ 'ਚ ਰਹਿਣ ਵਾਲੇ ਲੜਕੀ ਦੇ ਮਾਤਾ-ਪਿਤਾ ਕੰਮ ਦੀ ਤਲਾਸ਼ 'ਚ ਸ਼ਹਿਰ ਆਏ ਸਨ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਫੜਨ ਦੀ ਮੁਹਿੰਮ ਦੇ ਅਧੀਨ ਇਕ ਨਜ਼ਦੀਕੀ ਦੁਕਾਨ ਤੋਂ ਸੀ. ਸੀ. ਟੀ. ਵੀ. ਫੁਟੇਜ ਹਾਸਲ ਕੀਤਾ ਹੈ, ਜਿਸ 'ਚ ਇਕ ਅੱਧਖੜ੍ਹ ਵਿਅਕਤੀ ਨੂੰ ਲੜਕੀ ਨਾਲ ਦੇਖਿਆ ਗਿਆ ਹੈ। ਪੁਲਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਹ ਵਿਅਕਤੀ ਸਥਾਨਕ ਹੋ ਸਕਦਾ ਹੈ ਅਤੇ ਸ਼ਾਇਦ ਲੜਕੀ ਨੂੰ ਜਾਣਦਾ ਹੋਵੇਗਾ।
ਬੈਂਗਲੁਰੂ 'ਚ ਦਾਖਲੇ 'ਤੇ ਤੋਗੜੀਆ 'ਤੇ ਲੱਗੀ ਪਾਬੰਦੀ 'ਤੇ ਫੈਸਲਾ ਸੁਰੱਖਿਅਤ
NEXT STORY