ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਨਵਗਠਿਤ ਰਾਸ਼ਟਰੀ ਭਾਰਤ ਤਬਦੀਲੀ ਸੰਸਥਾਨ (ਨੀਤੀ ਕਮਿਸ਼ਨ) ਦੀ ਪਹਿਲੀ ਬੈਠਕ 'ਚ ਦੇਸ਼ ਦੇ ਪ੍ਰਮੁੱਖ ਅਰਥਸ਼ਾਸਤਰੀਆਂ ਨਾਲ ਆਰਥਿਕ ਹਾਲਾਤ ਅਤੇ ਅਗਲੇ ਬਜਟ 'ਤੇ ਡੂੰਘੀ ਵਿਚਾਰ ਚਰਚਾ ਕੀਤੀ। ਪ੍ਰਧਾਨ ਮੰਤਰੀ ਨੀਤੀ ਕਮਿਸ਼ਨ ਦੇ ਪ੍ਰਧਾਨ ਹਨ ਅਤੇ ਇਸ ਕਮਿਸ਼ਨ 'ਚ ਉਨ੍ਹਾਂ ਦੀ ਇਹ ਪਹਿਲੀ ਬੈਠਕ ਸੀ। ਇਸ ਬੈਠਕ 'ਚ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਾਲ ਹੀ ਕਮਿਸ਼ਨ ਦੇ ਉਪ-ਪ੍ਰਧਾਨ ਅਰਵਿੰਦ ਪਨਗਡੀਆ ਅਤੇ ਕਮਿਸ਼ਨ ਦੇ ਸਥਾਈ ਮੈਂਬਰ ਡਾ. ਬਿਬੇਕ ਦੇਬਰਾਏ ਅਤੇ ਡਾ. ਵੀ. ਕੇ. ਸਾਰਸਵਤ ਅਤੇ ਮੁੱਖ ਆਰਥਿਕ ਸਲਾਹਕਾਰ ਡਾ. ਅਰਵਿੰਦ ਸੁਬਰਮਣੀਅਮ ਵੀ ਮੌਜੂਦ ਸਨ। ਆਜ਼ਾਦ ਭਾਰਤ 'ਚ ਇਹ ਪਹਿਲਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਨੇ ਬਜਟ 'ਤੇ ਅਰਥਸ਼ਾਸਤਰੀਆਂ ਅਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ। ਪ੍ਰੰਪਰਾ ਅਨੁਸਾਰ ਵਿੱਤ ਮੰਤਰੀ ਬਜਟ ਤੋਂ ਪਹਿਲਾਂ ਚਰਚਾ ਦੌਰਾਨ ਅਰਥਸ਼ਾਸਤਰੀਆਂ ਨਾਲ ਵਿਚਾਰ-ਵਟਾਂਦਰਾ ਕਰ ਚੁੱਕੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਹੋਣ ਵਾਲੇ ਫੈਸਲੇ ਅਗਲੇ ਬਜਟ ਦਾ ਹਿੱਸਾ ਹੋ ਸਕਦੇ ਹਨ। ਸੰਸਦ ਦਾ ਬਜਟ ਸਤਰ 23 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ 28 ਫਰਵਰੀ ਨੂੰ ਅਗਲੇ ਵਿੱਤੀ ਸਾਲ ਦਾ ਬਜਟ ਪੇਸ਼ ਕੀਤਾ ਜਾਵੇਗਾ।
ਕਈ ਘੰਟੇ ਤਕ ਤੁਸੀਂ ਕਿਉਂ ਕਰਦੇ ਹੋ Facebook ਦੀ ਵਰਤੋਂ, ਹੁਣ ਖੁੱਲ੍ਹੇਗਾ ਰਾਜ!
NEXT STORY