ਨਵੀਂ ਦਿੱਲੀ - ਵਿੱਤ ਮੰਤਰੀ ਅਰੁਣ ਜੇਤਲੀ ਵਿੱਤ ਸਾਲ 2015-16 ਦੇ ਬਜਟ 'ਚ ਵੀ ਨਿਵੇਸ਼ ਦਾ ਟੀਚਾ ਲਗਭਗ 43,000 ਕਰੋੜ ਰੁਪਏ ਦੇ ਕਰੀਬ ਰੱਖ ਸਕਦੇ ਹਨ। ਚਾਲੂ ਵਿੱਤੀ ਸਾਲ ਵਿਚ ਵੀ ਸਰਕਾਰ ਨੂੰ ਜਨਤਕ ਅਦਾਰਿਆਂ ਦੇ ਨਿਵੇਸ਼ ਨਾਲ ਇੰਨੀ ਹੀ ਰਾਸ਼ੀ ਮਿਲਣ ਦੀ ਉਮੀਦ ਹੈ।
ਇਕ ਸੂਤਰ ਨੇ ਕਿਹਾ, ''ਨਿਵੇਸ਼ ਦਾ ਟੀਚਾ ਚਾਲੂ ਵਿੱਤੀ ਸਾਲ ਦੇ ਟੀਚੇ ਦੇ ਬਰਾਬਰ ਹੋਵੇਗਾ। ਸਿਰਫ ਕੁਝ ਹੀ ਵੱਡੀਆਂ ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਘੱਟੋ-ਘੱਟ ਜਨਤਕ ਹਿੱਸੇਦਾਰੀ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਹੈ।'' ਜੇਤਲੀ ਵਿੱਤੀ ਸਾਲ 2015-16 ਦਾ ਬਜਟ 28 ਫਰਵਰੀ ਨੂੰ ਪੇਸ਼ ਕਰਨਗੇ।
ਖਜ਼ਾਨਾ ਘਾਟੇ ਨੂੰ ਘੱਟ ਕਰਨ ਲਈ ਸਰਕਾਰ ਟੈਕਸ ਇਕੱਠਾ ਕਰਨ ਦੇ ਬਾਅਦ ਨਿਵੇਸ਼ ਨੂੰ ਪ੍ਰਮੁੱਖ ਸਰੋਤ ਦੇ ਰੂਪ ਵਿਚ ਵੇਖਦੀ ਹੈ। ਇਹ ਪੁੱਛੇ ਜਾਣ 'ਤੇ ਕਿ ਅਗਲੇ ਵਿੱਤੀ ਸਾਲ ਲਈ ਉੱਚਾ ਟੀਚਾ ਕਿਉਂ ਨਹੀਂ ਰੱਖਿਆ ਜਾ ਸਕਦਾ, ਸੂਤਰ ਨੇ ਕਿਹਾ ਕਿ ਅਸੀਂ ਅਗਲੇ ਵਿੱਤੀ ਸਾਲ 'ਚ ਕੋਲ ਇੰਡੀਆ ਦਾ ਇਕ ਹੋਰ ਵੱਡਾ ਨਿਵੇਸ਼ ਨਹੀਂ ਕਰ ਸਕਦੇ। ਹਾਲਾਂਕਿ, ਬਾਜ਼ਾਰ ਉੱਚਾਈ 'ਤੇ ਹੈ ਅਤੇ ਕੰਪਨੀ ਦੇ ਸ਼ੇਅਰ ਦਾ ਮੁੱਲਾਂਕਣ ਘੱਟ ਹੈ।
ਸਰਕਾਰ ਨੇ ਪਿਛਲੇ ਹਫ਼ਤੇ ਕੋਲ ਇੰਡੀਆ ਵਿਚ 10 ਫ਼ੀਸਦੀ ਹਿੱਸੇਦਾਰੀ ਵਿਕਰੀ ਨਾਲ 22,558 ਕਰੋੜ ਰੁਪਏ ਇਕੱਠੇ ਕੀਤੇ ਸਨ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ 25 ਫ਼ੀਸਦੀ ਜਨਤਕ ਹਿੱਸੇਦਾਰੀ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਕੰਪਨੀ 'ਚ ਅਜੇ 5 ਫ਼ੀਸਦੀ ਹਿੱਸੇਦਾਰੀ ਹੋਰ ਵੇਚਣੀ ਹੋਵੇਗੀ।
ਟਾਟਾ ਕਮਿਊਨੀਕੇਸ਼ਨਸ ਨੂੰ 2 ਕਰੋੜ ਡਾਲਰ ਦਾ ਠੇਕਾ।
NEXT STORY