ਅਬੋਹਰ(ਸੁਨੀਲ, ਰਹੇਜਾ)-ਪਿੰਡ ਆਲਮਗੜ੍ਹ ਵਾਸੀ ਇਕ ਨੌਜਵਾਨ ਨੇ ਪਿਆਰ ਵਿਚ ਅਸਫਲ ਹੋਣ 'ਤੇ ਬੀਤੇ ਦਿਨ ਸਵੇਰੇ ਰੇਲਗੱਡੀ ਅੱਗੇ ਛਲਾਂਗ ਲਗਾ ਕੇ ਆਪਣੀ ਜਾਨ ਦੇ ਦਿੱਤੀ। ਜਾਣਕਾਰੀ ਮੁਤਾਬਕ ਪਿੰਡ ਆਲਮਗੜ੍ਹ 'ਚ ਫੋਟੋਗ੍ਰਾਫਰ ਦਾ ਕੰਮ ਕਰਨ ਵਾਲੇ ਇਕ ਨੌਜਵਾਨ ਰਾਜਿੰਦਰ ਕੁਮਾਰ ਦਾ ਪਿੰਡ ਦੀ ਹੀ ਇਕ ਲੜਕੀ ਨਾਲ ਪ੍ਰੇਮ ਪ੍ਰਸੰਗ ਹੋ ਗਿਆ ਪਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ ਸਭ ਮਨਜ਼ੂਰ ਨਹੀਂ ਸੀ। ਜਿਸ ਦੇ ਕਾਰਨ ਪ੍ਰੇਮੀ ਨੌਜਵਾਨ ਨੇ ਰੇਲਗੱਡੀ ਅੱਗੇ ਛਲਾਂਗ ਲਗਾ ਕੇ ਆਪਣੀ ਜਾਨ ਦੇ ਦਿੱਤੀ। ਰੇਲਵੇ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ। ਪਿੰਡ ਦੇ ਹੀ ਨੌਜਵਾਨ ਵਲੋਂ ਆਤਮ-ਹੱਤਿਆ ਕਰਨ ਦੀ ਸੂਚਨਾ ਪਾ ਕੇ ਪਿੰਡ ਦੇ ਸਰਪੰਚ ਮਖਨ ਲਾਲ ਤੇ ਪੰਚ ਸਤਦੇਵ ਘਟਨਾ ਦੀ ਸੂਚਨਾ ਪਾ ਕੇ ਘਟਨਾ ਸਥਾਨ 'ਤੇ ਪਹੁੰਚੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਆਪਣੇ ਨਾਲ ਹੋਲੀ ਖੇਡਣ ਲਈ ਕਿਹਾ ਸੀ ਪਰ ਉਸਨੇ ਇਨਕਾਰ ਕਰਨ 'ਤੇ ਨੌਜਵਾਨ ਨੇ ਇਕ ਸੁਸਾਈਡ ਨੋਟ ਲਿਖ ਕੇ ਤੇ ਆਪਣੀ ਆਪਣੀ ਪ੍ਰੇਮਿਕਾ ਦੀ ਫੋਟੋ ਲੈ ਕੇ ਆਤਮ-ਹੱਤਿਆ ਕਰ ਲਈ। ਘਟਨਾ ਦੀ ਸੂਚਨਾ ਪਾ ਕੇ ਰੇਲਵੇ ਪੁਲਸ ਦੇ ਮੁਲਾਜ਼ਮ ਬਲਵਿੰਦਰ ਸਿੰਘ ਘਟਨਾ ਸਥਾਨ 'ਤੇ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਨੂੰ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ 'ਚ ਪਹੁੰਚਾਇਆ। ਪੁਲਸ ਅਧਿਕਾਰੀਆਂ ਨੇ ਨੌਜਵਾਨ ਦੀ ਲਾਸ਼ ਨੂੰ ਅੰਤਿਮ ਸੰਸਕਾਰ ਦੇ ਲਈ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ।
ਜ਼ਮੀਨ ਪ੍ਰਾਪਤੀ ਬਿੱਲ 'ਤੇ ਮਤਾ ਪਾਸ ਕਰੇ ਬਾਦਲ ਸਰਕਾਰ- ਰਾਜਾ ਵੜਿੰਗ (ਵੀਡੀਓ)
NEXT STORY