ਫਰੀਦਕੋਟ ( ਜਗਦੀਸ਼ ਸਹਿਗਲ) - ਸਿਟੀ ਪੁਲਸ .ਫਰੀਦਕੋਟ ਨੇ ਕਤਲ ਦੇ ਦੋਸ਼ ਵਿਚ ਨਗਰ ਕੌਂਸਲ ਦੇ ਸਾਬਕਾ ਉਪ ਪ੍ਰਧਾਨ ਦੇਵਿੰਦਰ ਕੁਮਾਰ ਟੀਟੂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਡਾਕਟਰ ਰਜਨੀਸ਼ ਦੀ ਅਦਾਲਤ ਵਿਚ ਪੇਸ਼ ਕੀਤਾ ਜਿਨ੍ਹਾਂ ਨੂੰ ਅਦਾਲਤ ਨੇ 10 ਮਾਰਚ ਤੱਕ ਪੁਲਸ ਰਿਮਾਂਡ ਤੇ ਭੇਜਣ ਦਾ ਹੁਕਮ ਦਿੱਤਾ ਹੈ ਜਦੋਂ ਕਿ ਇਨ੍ਹਾਂ ਦਾ ਇਕ ਸਾਥੀ ਪੁਲਸ ਦੀ ਗ੍ਰਿਫਤਾਰੀ ਤੋਂ ਬਾਹਰ ਹੈ।
ਜਾਣਕਾਰੀ ਅਨੁਸਾਰ 6 ਅਤੇ 7 ਫਰਵਰੀ ਦੀ ਰਾਤ ਨੂੰ ਰਜਿੰਦਰ ਕੁਮਾਰ ਸਿੰਪੀ ਦਾ ਕਤਲ ਹੋ ਗਿਆ ਸੀ ਜਿਸ 'ਤੇ ਪੁਲਸ ਨੇ ਨਾਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਇਕ ਮਹਿਨੇ ਵਿਚ ਪੁਲਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਸ ਦੇਵਿੰਦਰ ਕੁਮਾਰ ਨੇ ਸਪਾਰੀ ਦੇ ਕੇ ਰੋਹਿਤ ਕੁਮਾਰ, ਜਗਜੀਤ ਸਿੰਘ, ਅਜੇ ਕੁਮਾਰ ਅਤੇ ਬਖਸ਼ੀਸ਼ ਸਿੰਘ ਰਾਹੀ ਰਜਿੰਦਰ ਕੁਮਾਰ ਦਾ ਕਤਲ ਕਰਵਾਇਆ ਸੀ ਕਿਉਂਕਿ ਰਜਿੰਦਰ ਕੁਮਾਰ ਅਤੇ ਟੀਟੂ ਦੀ ਆਪਸ ਵਿਚ ਅਣਬਣ ਸੀ।
ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
NEXT STORY