ਨਵੀਂ ਦਿੱਲੀ- ਆਪਣੇ ਬੇਹੱਦ ਹੌਟ ਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਬ੍ਰਿਟੇਨ ਦੀ ਮਾਡਲ ਸੋਫੀਆ ਹਯਾਤ ਇਕ ਵਾਰ ਮੁੜ ਸੁਰਖੀਆਂ 'ਚ ਆ ਗਈ ਹੈ। ਇਸ ਵਾਰ ਸੋਫੀਆ ਨੇ ਹੋਲੀ ਵਾਲੇ ਦਿਨ ਇਕ ਬੇਹੱਦ ਹੌਟ ਬਿਕਨੀ 'ਚ ਵੀਡੀਓ ਬਣਾ ਕੇ ਜਿਵੇਂ ਤਹਿਲਕਾ ਹੀ ਮਚਾ ਦਿੱਤਾ ਹੈ। ਸੋਫੀਆ ਨੇ ਇਹ ਵੀਡੀਓ ਆਪਣੇ ਫੈਨਜ਼ ਲਈ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਆਪਣੀ ਨਵੀਂ ਫਿਲਮ ਲਈ ਇਸ ਸਮੇਂ ਭਾਰਤ 'ਚ ਮੌਜੂਦ ਬ੍ਰਿਟੇਨ ਦੀ ਮਾਡਲ ਸੋਫੀਆ ਹਯਾਤ ਨੇ ਬੇਹੱਦ ਹੌਟ ਬਿਕਨੀ ਵੀਡੀਓ ਸ਼ੂਟ ਕਰਕੇ ਹੋਲੀ ਮੌਕੇ ਇਕ ਵੱਡਾ ਧਮਾਕਾ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਅਸ਼ਮਿਤ ਪਟੇਲ ਨਾਲ ਆਉਣ ਵਾਲੀ ਫਿਲਮ ਸਿਕਸ ਐਕਸ 'ਚ ਸੋਫੀਆ ਕਈ ਬੋਲਡ ਸੀਨਜ਼ ਕਰਦੀ ਨਜ਼ਰ ਆਵੇਗੀ। ਸੋਫੀਆ ਨੇ ਇਸ ਬਿਕਨੀ ਵੀਡੀਓ ਨੂੰ ਹੋਲੀ ਤੋਂ ਬਾਅਦ ਸ਼ੁਰੂ ਹੋ ਰਹੀ ਨਵੀਂ ਫਿਲਮ ਨੂੰ ਪ੍ਰਮੋਟ ਕਰਨ ਦਾ ਬਿਹਤਰੀਨ ਜ਼ਰੀਆ ਬਣਾਇਆ। ਦੱਸਣਯੋਗ ਹੈ ਕਿ ਕੁਝ ਇਸੇ ਅੰਦਾਜ਼ 'ਚ ਸੋਫੀਆ ਹਯਾਤ ਨੇ ਆਈਸ ਬੱਕੇਟ ਚੈਲੰਜ ਮਨਜ਼ੂਰ ਕੀਤਾ ਸੀ। ਇਸ ਆਈਸ ਬੱਕੇਟ ਚੈਲੰਜ ਨੂੰ ਪੂਰਾ ਕਰਦਿਆਂ ਸੋਫੀਆ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਸੀ।
ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਸੋਫੀਆ ਕਾਰਨ ਹੀ ਬਿੱਗ ਬੌਸ ਸੀਜ਼ਨ 7 'ਚ ਅਰਮਾਨ ਕੋਹਲੀ ਨੂੰ ਲੈਣ ਲਈ ਬਿੱਗ ਬੌਸ ਦੇ ਘਰ 'ਚ ਪੁਲਸ ਪਹੁੰਚੀ ਸੀ। ਫਿਲਹਾਲ ਸੋਫੀਆ ਹਯਾਤ ਨਵੀਂ ਫਿਲਮ ਦੀ ਤਿਆਰੀ 'ਚ ਹੈ ਤੇ ਸੁਰਖੀਆਂ 'ਚ ਛਾਏ ਰਹਿਣ ਦਾ ਹੁਨਰ ਉਸ ਤੋਂ ਬਿਹਤਰ ਕੌਣ ਜਾਣਦਾ ਹੋਵੇਗਾ।
ਦੁਬਾਰਾ 'ਬਿਗ ਬੌਸ' 'ਚ ਨਹੀਂ ਜਾਣਾ ਚਾਹੁੰਦਾ : ਪ੍ਰੀਤਮ (ਵੀਡੀਓ)
NEXT STORY