ਲੁਧਿਆਣਾ (ਮਹੇਸ਼)-ਹੋਲੀ ਦੇ ਦਿਨ ਬਾਜ਼ਾਰ ਦਹੀਂ ਲੈਣ ਗਈ 13 ਸਾਲਾ ਬੱਚੀ ਨੂੰ ਅਗਵਾ ਕਰਕੇ ਇਕ ਨਿਰਮਾਣ ਅਧੀਨ ਇਮਾਰਤ 'ਚ ਲਿਜਾ ਕੇ ਸਮੂਹਕ ਬਲਾਤਕਾਰ ਕੀਤੇ ਜਾਣ ਦੀ ਖਬਰ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰਾਂ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਗਈ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਜਾਣਕਾਰੀ ਮੁਤਾਬਕ ਰਿਸ਼ੀ ਨਗਰ ਇਲਾਕੇ ਦੀ ਰਹਿਣ ਵਾਲੀ ਪੀੜਤਾ ਹੋਲੀ ਦੀ ਸ਼ਾਮ 6 ਵਜੇ ਆਪਣੇ ਸਾਈਕਲ 'ਤੇ ਜਾ ਕੇ ਨੇੜੇ ਦੀ ਦੁਕਾਨ ਤੋਂ ਦਹੀਂ ਲੈ ਰਹੀ ਸੀ। ਉਸ ਨੇ ਦੇਖਿਆ ਕਿ ਇਕ ਨੌਜਵਾਨ ਉਸਦਾ ਸਾਈਕਲ ਲਿਜਾ ਰਿਹਾ ਹੈ। ਉਹ ਦੌੜਦੀ ਹੋਈ ਉਸਦਾ ਪਿੱਛਾ ਕਰਨ ਲੱਗੀ ਕਿ ਰਸਤੇ 'ਚ ਉਸ ਨੂੰ ਗੋਪਾਲ ਨਗਰ ਦਾ ਰਾਹੁਲ ਨਾਮਕ ਇਕ ਨੌਜਵਾਨ ਮਿਲ ਗਿਆ, ਜੋ ਉਸਨੂੰ ਆਪਣੀ ਸਕੂਟਰੀ 'ਤੇ ਬਿਠਾ ਕੇ ਬਚਨ ਸਿੰਘ ਨਗਰ ਸਥਿਤ ਡੇਅਰੀ ਕੰਪਲੈਕਸ ਵੱਲ ਲੈ ਗਿਆ।
ਇੱਥੇ ਚਾਰ ਦੋਸ਼ੀਆਂ ਨਾਲ ਉਸ ਦਾ ਝਗੜਾ ਹੋ ਗਿਆ ਅਤੇ ਉਹ ਡਰ ਦੇ ਮਾਰੇ ਉੱਥੋਂ ਭੱਜ ਗਿਆ। ਇਸਦੇ ਬਾਅਦ ਚਾਰੋਂ ਦੋਸ਼ੀ ਪੀੜਤਾ ਨੂੰ ਜ਼ਬਰਦਸਤੀ ਬਾਈਕ 'ਤੇ ਬਿਠਾ ਕੇ ਗੰਦੇ ਨਾਲੇ ਦੇ ਨੇੜੇ ਇਕ ਸੁੰਨਸਾਨ ਕਾਲੋਨੀ 'ਚ ਇਕ ਨਿਰਮਾਣ ਅਧੀਨ ਇਮਾਰਤ ਵਿਚ ਲੈ ਗਏ ਅਤੇ ਕਮਰੇ 'ਚ ਲਿਜਾ ਕੇ ਵਾਰੀ-ਵਾਰੀ ਉਸ ਨਾਲ ਸਮੂਹਕ ਬਲਾਤਕਾਰ ਕੀਤਾ।
ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਚਾਰੋਂ ਦੋਸ਼ੀ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਰਾਰ ਹੋ ਗਏ। ਪੀੜਤਾ ਕਿਸੇ ਤਰ੍ਹਾਂ ਘਰ ਪਹੁੰਚ ਗਏ। ਉਸਨੇ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ, ਜਿਸ ਦੇ ਬਾਅਦ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬਣ ਬਣੀ ਬਾਲੀਵੁੱਡ ਅਦਾਕਾਰਾ, ਪੰਜਾਬੀ ਹੀਰੋ ਨੇ ਕਰਵਾਈ ਬਾਈਕ ਦੀ ਸੈਰ (ਦੇਖੋ ਤਸਵੀਰਾਂ)
NEXT STORY