ਨਵੀਂ ਦਿੱਲੀ- ਵਾਹਨ ਨਿਰਮਾਤਾ ਕੰਪਨੀਆਂ ਦੇ ਸਿਖਰ ਸੰਗਠਨ ਸਿਆਮ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਘਰੇਲੂ ਬਾਜ਼ਾਰ ਵਿਚ ਫਰਵਰੀ 'ਚ ਕਾਰਾਂ ਦੀ ਵਿਕਰੀ 6.85 ਫ਼ੀਸਦੀ ਵੱਧ ਕੇ 1,71,727 ਇਕਾਈ 'ਤੇ ਪਹੁੰਚ ਗਈ ਜਦੋਂਕਿ ਪਿਛਲੇ ਸਾਲ ਦੇ ਇਸ ਮਹੀਨੇ ਵਿਚ ਇਹ 1,60,717 ਕਾਰਾਂ ਵੇਚੀਆਂ ਗਈਆਂ ਸਨ ।
ਇਸ ਦੌਰਾਨ ਮੋਟਰਸਾਈਕਲਾਂ ਦੀ ਵਿਕਰੀ ਵਿਚ 8.22 ਫ਼ੀਸਦੀਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 8,43,436 ਇਕਾਈ ਤੋਂ ਘੱਟ ਕੇ 7,74,122 ਮੋਟਰਸਾਈਕਲ 'ਤੇ ਆ ਗਈ ਜਦੋਂਕਿ ਦੋਪਹੀਆ ਵਾਹਨਾਂ ਦੀ ਕੁਲ ਵਿਕਰੀ 'ਚ ਵੀ 0.99 ਫ਼ੀਸਦੀ ਦੀ ਕਮੀ ਆਈ ਹੈ ਅਤੇ ਇਹ 12,20,141 ਇਕਾਈ ਤੋਂ ਘੱਟ ਕੇ 10,08,084 ਵਾਹਨ ਰਹਿ ਗਈ ਹੈ । ਹਾਲਾਂਕਿ ਵਪਾਰਕ ਵਾਹਨਾਂ ਦੀ ਵਿਕਰੀ 47,982 ਇਕਾਈ ਦੇ ਮੁਕਾਬਲੇ 10.1 ਫ਼ੀਸਦੀ ਦਾ ਵਾਧਾ ਲੈ ਕੇ 52,843 ਵਾਹਨਾਂ 'ਤੇ ਪਹੁੰਚ ਗਈ ।
ਸਿਆਮ ਅਨੁਸਾਰ ਫਰਵਰੀ 'ਚ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਕੁਲ ਵਿਕਰੀ ਵਿਚ ਸਿਰਫ਼ 0.15 ਫ਼ੀਸਦੀ ਦੀ ਤੇਜੀ ਰਹੀ ਅਤੇ ਇਹ 15,23,823 ਇਕਾਈ ਤੋਂ ਵੱਧ ਕੇ 15,26,125 ਵਾਹਨ 'ਤੇ ਪਹੁੰਚ ਗਈ।
ਸੋਨੀ ਛਾਂਟੀ ਕਰੇਗੀ 1000 ਮੁਲਾਜ਼ਮ
NEXT STORY