ਨਵੀਂ ਦਿੱਲੀ- ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ 'ਚ ਮੰਤਰੀ ਕਲਰਾਜ ਮਿਸ਼ਰ ਨੇ ਉਤਪਾਦਕਤਾ ਵਧਾਉਣ ਅਤੇ ਗੁਣਵੱਤਾ ਸੁਧਾਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਮਹੱਤਵਪੂਰਨ ਪ੍ਰੋਗਰਾਮ ਮੇਕ ਇਨ ਇੰਡੀਆ 'ਚ ਛੋਟੇ ਉਦਯੋਗਾਂ ਨੂੰ ਮੁੱਖ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਸ਼੍ਰੀ ਮਿਸ਼ਰ ਨੇ ਰਾਸ਼ਟਰੀ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ ਬੋਰਡ ਦੀ 11ਵੀਂ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਮੇਕ ਇਨ ਇੰਡੀਆ ਪ੍ਰੋਗਰਾਮ ਨੂੰ ਧਿਆਨ 'ਚ ਰੱਖ ਕੇ ਛੋਟੇ ਉਦਯੋਗਾਂ ਦੇ ਲਈ ਕਾਨੂੰਨਾਂ ਅਤੇ ਪ੍ਰਤਿਕਿਰਿਆਵਾਂ 'ਚ ਬਦਲਾਅ ਕਰ ਰਹੀ ਹੈ। ਸਰਕਾਰ ਦਾ ਜ਼ੋਰ ਛੋਟੇ ਉਦਯੋਗਾਂ ਦੀ ਉਤਪਾਦਕਤਾ ਵਧਾਉਣ ਅਤੇ ਉਤਪਾਦਾਂ ਦੀ ਗੁਣਵੱਤਾ 'ਚ ਸੁਧਾਰ ਕਰਨਾ ਹੈ। ਇਨ੍ਹਾਂ ਉਦਯੋਗਾਂ ਨੂੰ ਮੁਕਾਬਲੇਬਾਜ਼ੀ ਬਣਾਉਣ ਦੇ ਲਈ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੇਸ਼ 'ਚ ਕਾਰੋਬਾਰ ਦੇ ਲਈ ਢੁਕਵਾਂ ਮਾਹੌਲ ਬਣਾਉਣ ਦੇ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ 'ਚ ਛੋਟੇ ਉਦਯੋਗਾਂ ਨੂੰ ਸਸਤਾ ਕਰਜ਼ਾ ਅਤੇ ਉਧਾਰ 'ਤੇ ਗਾਰੰਟੀ ਉਪਲਬਧ ਕਰਾਉਣਾ ਸ਼ਾਮਲ ਹੈ। ਇਸ ਮੌਕੇ 'ਤੇ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਛੋਟੇ ਉਦਯੋਗਾਂ ਨੂੰ ਪੇਂਡੂ ਅਰਥਵਿਵਸਥਾ 'ਚ ਬਦਲਾਅ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਵਾਕਸਵੈਗਨ ਨੇ ਵੈਂਟੋ ਦਾ ਵਿਸ਼ੇਸ਼ ਵੈਰੀਐਂਟ ਉਤਾਰਿਆ
NEXT STORY