ਨਵੀਂ ਦਿੱਲੀ- ਰਿਲਾਇੰਸ ਸਮੂਹ ਦੀ ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਰਿਲਾਇੰਸ ਕੈਪੀਟਲ ਨੇ ਆਪਣੀ 2.7 ਫੀਸਦੀ ਹਿੱਸੇਦਾਰੀ ਜਾਪਾਨ ਦੀ ਸੁਮਿਤੋਮੋ ਮਿਤਸੁਈ ਟਰੱਸਟ ਬੈਂਕ (ਐੱਸ.ਐੱਮ.ਟੀ.ਬੀ.) ਨੂੰ ਵੇਚ ਦਿੱਤੀ ਹੈ। ਕੰਪਨੀ ਨੇ ਬੀ.ਐੱਸ.ਈ. ਨੂੰ ਦੱਸਿਆ ਕਿ ਐੱਸ.ਐੱਮ.ਟੀ.ਬੀ. ਤੋਂ ਇਸ ਦੇ ਲਈ 371 ਕਰੋੜ ਰੁਪਏ ਇਕ ਸਾਲ ਦੇ ਲਾਕਿੰਗ ਦੇ ਨਾਲ ਮਿਲ ਗਏ ਹਨ।
ਉਸ ਨੇ ਕਿਹਾ ਕਿ ਕਰਾਰ ਦੇ ਦਿਨ ਕੰਪਨੀ ਦੇ ਸ਼ੇਅਰ ਮੁੱਲ 'ਤੇ 11 ਫੀਸਦੀ ਪ੍ਰੀਮੀਅਮ ਦੇ ਨਾਲ 530 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਇਹ ਸੌਦਾ ਕੀਤਾ ਗਿਆ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੈਮ ਘੋਸ਼ ਨੇ ਇਸ ਦੀ ਜਾਣਕਾਰੀ ਦਿੱਤੀ।
ਸੋਨੇ ਅਤੇ ਚਾਂਦੀ ਦੇ ਰੇਟ ਫਿਰ ਡਿੱਗੇ
NEXT STORY