ਇੰਦੌਰ- ਹਰ ਇਕ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ। ਸਾਡੇ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਵੀ ਇਕ ਵੱਖਰੀ ਪਛਾਣ ਰੱਖਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲੋਕ ਰੇਡੀਓ ਰਾਹੀਂ ਅਤੇ ਪੱਤਰ ਲਿਖ ਕੇ ਜੁੜਦੇ ਹਨ। ਪਰ ਦੁਨੀਆ ਦੇ ਸਭ ਤੋਂ ਤਾਕਤਵਾਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਤਕ ਆਪਣਾ ਸੰਦੇਸ਼ ਪਹੁੰਚਾਉਣਾ ਕੋਈ ਆਸਾਨ ਕੰਮ ਨਹੀਂ ਹੈ।
ਪਰ ਇਸ ਕੰਮ ਨੂੰ ਭਾਰਤ ਦੇਸ਼ ਦੀ ਧੀ ਨੇ ਕਰ ਦਿਖਾਇਆ। ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੋਸ਼ਲ ਪਲੇਟਫਾਰਮ 'ਆਰਗੇਨਾਈਜਿੰਗ ਫਾਰ ਐਕਸ਼ਨ' ਬਣਾਇਆ ਹੈ, ਜਿਸ ਦੇ ਜ਼ਰੀਏ ਤੁਸੀਂ ਵੀ ਰਾਸ਼ਟਰਪਤੀ ਤਕ ਆਪਣਾ ਸੰਦੇਸ਼ ਪਹੁੰਚਾ ਸਕਦੇ ਹੋ।
ਇੰਦੌਰ ਦੀ ਰਹਿਣ ਵਾਲੀ ਮੋਹਿਨੀ ਨਾਂ ਦੀ ਲੜਕੀ ਦਾ ਸਵਾਲ ਵੀ ਚੁਣਿਆ ਗਿਆ ਹੈ। ਉੱਜੈਨ ਤੋਂ ਬੀ. ਸੀ. ਏ. ਕਰ ਚੁੱਕੀ ਮੋਹਿਨੀ ਨੇ 8 ਜਨਵਰੀ ਨੂੰ ਸੰਦੇਸ਼ ਭੇਜਿਆ ਸੀ। ਇਸ ਸੰਦੇਸ਼ ਨੂੰ ਪੈਨਲ ਨੇ ਦੁਨੀਆ ਦੇ ਟਾਪ 10 ਸਵਾਲ 'ਚ ਚੁਣਿਆ ਅਤੇ ਓਬਾਮਾ ਤਕ ਪਹੁੰਚਾਇਆ ਹੈ। ਮੋਹਿਨੀ ਦਾ ਸਵਾਲ ਸੀ ਕਿ ਦੁਨੀਆ ਭਰ 'ਚ 'ਅਨੇਕਤਾ 'ਚ ਏਕਤਾ' ਬਣਾ ਕੇ ਰੱਖਣ ਸਭ ਤੋਂ ਮੁਸ਼ਕਲ ਕੰਮ ਹੈ। ਹਰ ਕੋਈ ਇਕ ਸੁਰੱਖਿਅਤ ਦੁਨੀਆ ਵਿਚ ਰਹਿਣਾ ਚਾਹੁੰਦਾ ਹੈ। ਤੁਸੀਂ ਸੋਸ਼ਲ, ਐਜ਼ੂਕੇਸ਼ਨ ਤੇ ਜਸਟਿਸ ਲਈ ਕੰਮ ਕਰ ਰਹੇ ਹੋ। ਆਮ ਆਦਮੀ ਦੀਆਂ ਮੁਸ਼ਕਲਾਂ ਨੂੰ ਵੀ ਸਮਝ ਰਹੇ ਹੋ, ਇਹ ਸਭ ਤੋਂ ਵੱਡੀ ਗੱਲ ਹੈ।
ਦੱਸਣਯੋਗ ਹੈ ਕਿ ਮੋਹਿਨੀ 2013 'ਚ ਲੰਡਨ ਦੀ ਕੰਪਨੀ 'ਚ ਨੌਕਰੀ ਸ਼ੁਰੂ ਕੀਤੀ ਸੀ ਅਤੇ ਉਹ ਲੰਡਨ ਤੋਂ ਹੀ 'ਆਰਗੇਨਾਈਜਿੰਗ ਫਾਰ ਐਕਸ਼ਨ' ਨਾਲ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਜੁੜੀ ਹੋਈ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੋਹਿਨੀ ਨੂੰ ਉਸ ਦੇ ਸਵਾਲ ਦਾ ਜਵਾਬ ਵੀ ਦਿੱਤਾ ਹੈ।
ਨੌਜਵਾਨ ਦੀ ਲਾਸ਼ ਬਰਾਮਦ
NEXT STORY