ਨਵੀਂ ਦਿੱਲੀ(ਇੰਟ.)¸ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਇਕ ਵਾਰ ਫਿਰ ਮਹਾਤਮਾ ਗਾਂਧੀ ਨੂੰ ਬ੍ਰਿਟੇਨ ਦਾ ਵਫਾਦਾਰ ਏਜੰਟ ਕਰਾਰ ਦਿੱਤਾ ਹੈ। ਉਨ੍ਹਾਂ ਲੰਡਨ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਘੁੰਡ ਚੁਕਾਈ ਦਾ ਜ਼ਿਕਰ ਕਰਦੇ ਹੋਏ ਟਵਿਟਰ 'ਤੇ ਲਿਖਿਆ ਹੈ ਕਿ ਬ੍ਰਿਟਿਸ਼ ਲੋਕਾਂ ਨੇ ਲੰਡਨ 'ਚ ਆਪਣੇ ਵਫਾਦਾਰ ਏਜੰਟ ਗਾਂਧੀ ਦੀ ਮੂਰਤੀ ਦੀ ਘੁੰਡ ਚੁਕਾਈ ਕੀਤੀ ਹੈ। ਕਾਟਜੂ ਨੇ ਮਹਾਤਮਾ ਗਾਂਧੀ ਨੂੰ ਅੰਗਰੇਜ਼ਾਂ ਦਾ ਵਫਾਦਾਰ ਦੱਸਦੇ ਹੋਏ ਸਵਾਲ ਕੀਤਾ ਹੈ ਕਿ ਆਖਰ ਬ੍ਰਿਟੇਨ ਆਪਣੇ ਇਥੇ ਉਨ੍ਹਾਂ ਲੋਕਾਂ ਦੀ ਮੂਰਤੀ ਕਿਉਂ ਨਹੀਂ ਲਗਾਉਂਦਾ ਜਿਨ੍ਹਾਂ ਨੇ ਉਸ ਨਾਲ ਅਸਲ 'ਚ ਲੜਾਈ ਕੀਤੀ ਸੀ। ਸੋਸ਼ਲ ਸਾਈਟ ਟਵਿਟਰ 'ਤੇ ਮਾਰਕੰਡੇ ਨੇ ਲਿਖਿਆ ਹੈ ਕਿ ਆਖਰ ਬ੍ਰਿਟੇਨ ਲੰਡਨ 'ਚ ਭਗਤ ਸਿੰਘ, ਰਾਜ ਗੁਰੂ, ਬਿਸਮਿਲ ਦੀਆਂ ਮੂਰਤੀਆਂ ਕਿਉਂ ਨਹੀਂ ਲਗਾਉਂਦਾ ਜਿਨ੍ਹਾਂ ਨੇ ਸਹੀ ਮਾਅਨਿਆਂ 'ਚ ਲੜਾਈ ਲੜੀ ਸੀ। ਕਾਟਜੂ ਨੇ ਬਾਪੂ ਵਿਰੁੱਧ ਖੂਬ ਆਪਣੀ ਭੜਾਸ ਕੱਢੀ।
ਕਾਂਗਰਸ ਦੇ ਪਾਪਾਂ ਦਾ ਖਮਿਆਜ਼ਾ ਭੁਗਤ ਰਹੇ ਹਨ ਮਨਮੋਹਨ ਸਿੰਘ : ਜਾਵਡੇਕਰ
NEXT STORY