ਨਵੀਂ ਦਿੱਲੀ- ਦੇਸ਼ ਦੀ ਤੀਜੀ ਵੱਡੀ ਸਾਫਟਵੇਅਰ ਸੇਵਾ ਕੰਪਨੀ ਵਿਪ੍ਰੋ ਨੇ ਆਬਿਦ ਅਲੀ ਨੀਮਚਵਾਲਾ ਨੂੰ ਸਮੂਹ ਦਾ ਪ੍ਰਧਾਨ ਅਤੇ ਮੁੱਖ ਪਰਿਚਾਲਨ ਅਧਿਕਾਰੀ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਇਕ ਅਪ੍ਰੈਲ 2015 ਤੋਂ ਪ੍ਰਭਾਵੀ ਹੋਵੇਗੀ।
ਵਿਪ੍ਰੋ ਨੇ ਇਕ ਬਿਆਨ 'ਚ ਕਿਹਾ ਕਿ ਨੀਮਚਵਾਲਾ ਸੰਸਾਰਕ ਬੁਨਿਆਦੀ ਢਾਂਚਾ ਸੇਵਾ, ਕਾਰੋਬਾਰੀ ਐਪਲੀਕੇਸ਼ਨ ਸੇਵਾ, ਬੀ.ਪੀ.ਓ. ਸੇਵਾ ਅਤੇ ਵਿਕਸਿਤ ਤਕਨੀਕੀ ਹੱਲ ਦੀ ਸੇਵਾ ਲੜੀ ਦੇ ਪ੍ਰਮੁੱਖ ਹੋਣਗੇ। ਨੀਮਚਵਾਲਾ ਵਿਪ੍ਰੋ ਨਾਲ ਜੁੜਨ ਤੋਂ ਪਹਿਲੇ 23 ਸਾਲ ਤੱਕ ਭਾਰਤ ਦੀ ਸਭ ਤੋਂ ਵੱਡੀ ਸਾਫਟਵੇਅਰ ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਨਾਲ ਜੁੜੇ ਸਨ ਜਿੱਥੇ ਉਹ ਇਸ ਦੀ ਬੀ.ਪੀ.ਓ. ਬ੍ਰਾਂਚ ਦੇ ਪ੍ਰਮੁੱਖ ਸਨ।
ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 78 ਅੰਕ ਚੜ੍ਹਿਆ
NEXT STORY