ਨਵੀਂ ਦਿੱਲੀ- ਜੇਕਰ ਤੁਹਾਨੂੰ ਵੀ ਬਜਾਜ ਸਕੂਟਰ ਪਸੰਦ ਹੈ ਤਾਂ ਇਹ ਖਬਰ ਤੁਹਾਡੇ ਲਈ ਕਿਸੀ ਖੁਸ਼ਖਬਰੀ ਤੋਂ ਘੱਟ ਨਹੀਂ ਹੋਵੇਗੀ। ਦਰਅਸਲ ਬਜਾਜ ਮੋਟਰਸਾਈਕਲ ਬਾਜ਼ਾਰ ਨੂੰ ਟੱਕਰ ਦੇਣ ਲਈ ਇਕ ਵਾਰ ਫਿਰ ਤੁਹਾਡੇ ਹਰਮਨ ਪਿਆਰੇ ਸਕੂਟਰ ਬਜਾਜ ਚੇਤਕ ਨੂੰ ਬਾਜ਼ਾਰ 'ਚ ਲੈ ਕੇ ਆਉਣ ਵਾਲਾ ਹੈ। ਇਕ ਨਿਊਜ਼ ਰਿਪੋਰਟ ਅਨੁਸਾਰ ਇਸ ਗੱਲ ਦੀ ਜਾਣਕਾਰੀ ਮਿਲੀ ਹੈ। ਰਿਪੋਰਟ ਅਨੁਸਾਰ ਬਜਾਜ ਆਟੋ ਨੇ ਚੇਤਕ ਨੂੰ ਫਿਰ ਤੋਂ ਰਜਿਸਟਰ ਕਰਵਾਇਆ ਲਿਆ ਹੈ ਅਤੇ ਨਵੀਂ ਪੀੜ੍ਹੀ ਦਾ ਚੇਤਕ ਸਕੂਟਰ ਅਗਲੇ ਸਾਲ ਆਟੋ ਐਕਸਪੋ 2016 'ਚ ਪੇਸ਼ ਕੀਤਾ ਜਾਵੇਗਾ।
ਹਾਲਾਂਕਿ ਅਜੇ ਤਕ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕੰਪਨੀ ਇਸ ਦਾ ਗਿਅਰ ਵਾਲਾ ਵਰਜ਼ਨ ਲਾਂਚ ਕਰੇਗੀ ਜਾਂ ਆਟੋਮੈਟਿਕ ਵਰਜ਼ਨ। ਬਜਾਜ ਚੇਤਕ ਨੂੰ 2006 'ਚ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਦਾ ਕਾਰਨ ਰਹੇ ਰਾਹੁਲ ਬਜਾਜ ਦੇ ਬੇਟੇ ਰਾਜੀਵ ਬਜਾਜ। ਰਾਜੀਵ ਬਜਾਜ ਦੀ ਸੋਚ ਸੀ ਕਿ ਕੰਪਨੀ ਨੂੰ ਨਵੀਂ ਪੀੜ੍ਹੀ ਨਾਲ ਜੋੜ ਕੇ ਮਾਰਕੀਟ ਨੂੰ ਕੁਨੈਕਟ ਕਰਨਾ ਹੋਵੇਗਾ ਪਰ ਉਨ੍ਹਾਂ ਦੇ ਪਿਤਾ ਰਾਹੁਲ ਬਜਾਜ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਨਾ ਕਰਨ ਦੀ ਸਹਾਲ ਦਿੱਤੀ ਸੀ।
ਬੀ.ਐਮ.ਡਬਲਯੂ. ਨੇ ਲਾਂਚ ਕੀਤੀ ਨਵੀਂ ਕਾਰ
NEXT STORY