ਅਹਿਮਦਨਗਰ- ਵੱਖਰੀ ਜਾਤੀ ਦੀ ਲੜਕੀ ਨਾਲ ਪ੍ਰੇੇਮ ਕਰਨ ਕਾਰਨ ਪਿਛਲੇ ਹਫਤੇ ਸਜ਼ਾ ਦੇ ਤੌਰ 'ਤੇ ਜਿਸ 19 ਸਾਲ ਦੇ ਨੌਜਵਾਨ ਨੂੰ ਕਥਿਤ ਤੌਰ 'ਤੇ ਕਪੜੇ ਉਤਾਰ ਕੇ ਗਧੇ 'ਤੇ ਘੁੰਮਾਇਆ ਗਿਆ ਸੀ ਉਸ ਖਿਲਾਫ ਲੜਕੀ ਵਲੋਂ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਾਈ ਗਈ ਹੈ।
ਸ਼ਹਿਰ ਦੇ ਭਿੰਗਰ ਕੈਂਪ ਥਾਣਾ ਦੇ ਪੁਲਸ ਇੰਸਪੈਕਟਰ ਗੋਰਖਾ ਗਨਗੁਰਦੇ ਨੇ ਦੱਸਿਆ ਕਿ ਕਲ ਰਾਤ 15 ਸਾਲਾ ਲੜਕੀ ਨੇ ਸ਼ੁਭਮ ਭਰਦੀਆ ਖਿਲਾਫ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਾਈ। ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇੰਸਪੈਕਟਰ ਨੇ ਦੱਸਿਆ ਕਿ ਲੜਕੀ ਨੇ ਲੜਕੇ 'ਤੇ ਵਾਰ-ਵਾਰ ਬਲਾਤਕਾਰ ਕਰਨ ਅਤੇ ਇਕ ਕੰਮ ਦੀ ਵੀਡੀਓ ਕਲਿਪ ਜਨਤਕ ਕਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ।
ਖੁਸ਼ਖਬਰੀ, ...ਛੇਤੀ ਘਟਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ!
NEXT STORY