ਚੰਡੀਗੜ੍ਹ- ਜੀਜਾ-ਸਾਲੀ ਨੂੰ ਗਲੀ ਵਿਚ ਹੀ ਅਸ਼ਲੀਲ ਹਰਕਤਾਂ ਕਰਦਿਆਂ ਵੇਖ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਉਕਤ ਘਟਨਾ ਰੋਹਤਕ ਦੇ ਸੈਨੀਪੁਰਾ ਮੁਹੱਲੇ ਦੀ ਹੈ। ਜਿਥੇ ਇਕ ਵਿਅਕਤੀ ਆਪਣੀ ਸਾਲੀ ਨਾਲ ਖੜਾ ਸੀ ਅਤੇ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਕਾਫੀ ਦੇਰ ਤੱਕ ਦੋਵੇਂ ਇਕ ਦੂਜੇ ਨਾਲ ਸ਼ੱਕੀ ਹਾਲਾਤ 'ਚ ਖੜੇ ਰਹੇ। ਦੋਹਾਂ ਨੂੰ ਕਾਫੀ ਦੇਰ ਤੋਂ ਖੜੇ ਦੇਖ ਜਦੋਂ ਲੋਕਾਂ ਦੀ ਉਨ੍ਹਾਂ 'ਤੇ ਨਜ਼ਰ ਰੱਖੀ ਤਾਂ ਦੋਵੇਂ ਅਸ਼ਲੀਲ ਹਰਕਤਾਂ ਕਰ ਰਹੇ ਸਨ, ਜਿਸ ਨੂੰ ਦੇਖ ਭੜਕੇ ਲੋਕਾਂ ਨੇ ਜੀਜਾ ਸਾਲੀ ਦੀ ਛਿੱਤਰ ਪਰੇਡ ਕਰ ਦਿੱਤੀ।
ਇਨ੍ਹਾਂ ਦੋਹਾਂ ਦੀ ਕੁੱਟਮਾਰ ਕਰਦਿਆਂ ਦੀ ਕਿਸੇ ਵਲੋਂ ਵੀਡੀਓ ਵੀ ਬਣਾ ਲਈ ਗਈ ਅਤੇ ਸੋਸ਼ਲ ਸਾਈਟਸ 'ਤੇ ਵਾਇਰਲ ਕਰ ਦਿੱਤੀ।
ਕਾਫੀ ਦੇਰ ਹੰਗਾਮੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਲੜਕੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਨੌਜਵਾਨ ਉਨ੍ਹਾਂ ਦਾ ਜਵਾਈ ਹੈ ਅਤੇ ਲੜਕੀ ਉਨ੍ਹਾਂ ਦੀ ਛੋਟੀ ਧੀ ਹੈ, ਫਿਰ ਜਾ ਕੇ ਕਿਤੇ ਇਹ ਮਾਮਲਾ ਸ਼ਾਂਤ ਹੋਇਆ।
ਬਲੂ ਫਿਲਮ ਦਿਖਾ ਕੇ ਬਣਾਏ ਸੰਬੰਧ, ਪਤਨੀ ਨੇ ਮੰਗਿਆ ਤਲਾਕ
NEXT STORY