ਲਖਨਊ- ਆਧਾਰ ਕਾਰਡ ਅਤੇ ਵੋਟਰ ਕਾਰਡ ਨਾਲ ਜੁੜੇ ਲੋਕਾਂ ਦੇ ਲਈ ਅਹਿਮ ਖਬਰ ਹੈ। ਹੁਣ ਲੋਕ ਘਰ ਬੈਠੇ ਹੀ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ। ਇਸ ਦੇ ਲਈ ਤੁਸੀਂ SMS ਜਾਂ ਵੈੱਬਸਾਈਟ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਜੋ ਲੋਕ ਇਨ੍ਹਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਹਨ, ਉਨ੍ਹਾਂ ਦੇ ਲਈ ਜ਼ਿਲਾ ਪ੍ਰਸ਼ਾਸਨ ਛੇਤੀ ਹੀ ਮੇਗਾ ਕੈਂਪ ਦਾ ਆਯੋਜਨ ਕਰੇਗਾ। ਫਰਜ਼ੀ ਵੋਟਰਾਂ ਦੀ ਪਛਾਣ ਦੇ ਲਈ ਪੂਰੇ ਦੇਸ਼ 'ਚ ਵੋਟਰ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕੀਤਾ ਜਾ ਰਿਹਾ ਹੈ। ਇਸ ਦੇ ਲਈ ਸ਼ਹਿਰ 'ਚ 12 ਅਪ੍ਰੈਲ ਨੂੰ ਮੇਗਾ ਕੈਂਪ ਲਗਾਇਆ ਜਾਵੇਗਾ।
ਏ.ਡੀ.ਐੱਮ. ਪ੍ਰਸ਼ਾਸਨ ਰਾਜੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਸਾਰੇ ਇਲਾਕਿਆਂ 'ਚ ਲੱਗਣ ਵਲੇ ਕੈਂਪਾਂ 'ਚ ਬੀ.ਐੱਲ.ਓ. ਮੌਜੂਦ ਰਹਿਣਗੇ, ਜਿਨ੍ਹਾਂ ਦੇ ਕੋਲ ਫਾਰਮ ਜਮ੍ਹਾ ਕੀਤੇ ਜਾ ਸਕਣਗੇ। ਏ.ਡੀ.ਐੱਮ. ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ 12 ਅਪ੍ਰੈਲ ਤੱਕ ਜ਼ਿਲੇ ਦੇ 12 ਫੀਸਦੀ ਲੋਕਾਂ ਦਾ ਵੋਟਰ ਆਈ.ਡੀ. ਆਧਾਰ ਨਾਲ ਲਿੰਕ ਹੋ ਜਾਵੇਗਾ ਅਤੇ 31 ਅਪ੍ਰੈਲ ਤੱਕ ਇਸ ਨੂੰ 100 ਫੀਸਦੀ ਪੂਰਾ ਕਰ ਲਿਆ ਜਾਵੇਗਾ।
SMS ਤੋਂ ਕਰੋ ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ
ਜੋ ਲੋਕ ਐੱਸ.ਐੱਮ.ਐੱਸ. ਦੇ ਜ਼ਰੀਏ ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਚਾਹੁੰਦੇ ਹਨ, ਉਹ ਕਿਤੋਂ ਵੀ ਮੈਸੇਜ ਕਰ ਸਕਦੇ ਹਨ। ਇਸ ਦੇ ਲਈ ECILINK ਟਾਈਪ ਕਰਕੇ ਸਪੇਸ ਦਿਓ। ਫਿਰ ਵੋਟਰ ਆਈ.ਡੀ. ਦਾ ਨੰਬਰ ਲਿਖ ਕੇ ਸਪੇਸ ਦੇ ਬਾਅਦ ਆਧਾਰ ਨੰਬਰ ਲਿਖੋ ਅਤੇ 51969 'ਤੇ ਭੇਜ ਦਿਓ। ਇਸ ਤੋਂ ਬਾਅਦ ਉਸ ਦਾ ਆਧਾਰ ਅਤੇ ਵੋਟਰ ਆਈ.ਡੀ. ਲਿੰਕ ਕਰ ਦਿੱਤਾ ਜਾਵੇਗਾ।
ਆਨਲਾਈਨ ਵੋਟਰ-ਆਧਾਰ ਲਿੰਕ ਕਰਨ ਦੇ ਲਈ
ਆਨਲਾਈਨ ਵੋਟਰ-ਆਧਾਰ ਲਿੰਕ ਕਰਨ ਦੇ ਲਈ nvsp.in ਵੈੱਬਸਾਈਟ 'ਤੇ ਜਾ ਕੇ Feed Your Aadhaar Number 'ਤੇ ਕਲਿਕ ਕਰੋ। ਨਵਾਂ ਪੇਜ ਓਪਨ ਹੋਣ 'ਤੇ ਉੱਥੇ ਮੰਗੀ ਗਈ ਜਾਣਕਾਰੀ ਭਰਨ ਤੋਂ ਬਾਅਦ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਇਸ 'ਚ ਮੇਲ ਆਈ.ਡੀ. ਭਰਨੀ ਹੋਵੇਗੀ ਤਾਂ ਜੋ ਆਧਾਰ ਲਿੰਕ ਹੋਣ ਦੇ ਬਾਅਦ ਕਨਫਰਮੇਸ਼ਨ ਭੇਜੀ ਜਾ ਸਕੇ।
ਹੁਣ ਕਿਸੇ ਵੀ ਫਾਈਲ ਨੂੰ ਡਾਊਨਲੋਡ ਕਰਨ 'ਚ ਜ਼ਿਆਦਾ ਪਰੇਸ਼ਾਨੀ ਨਹੀਂ ਹੋਵੇਗੀ
NEXT STORY