ਮੁੰਬਈ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬੈਂਕਾਂ ਅਤੇ ਉਦਯੋਗਿਕ ਪਰਿਵਾਰਾਂ ਨੂੰ ਆਪਣੇ ਕਰਮਚਾਰੀਆਂ ਨੂੰ ਸਬਸਿਡੀ ਵਾਲੇ ਸਿਲੰਡਰ ਛੱਡਣ ਦੇ ਲਈ ਉਤਸ਼ਾਹਤ ਕਰਨ ਨੂੰ ਕਿਹਾ। ਮੋਦੀ ਨੇ ਕਿਹਾ ਕਿ ਜੇਕਰ ਇਕ ਕਰੋੜ ਲੋਕ ਇਸ ਨੂੰ ਛੱਡਦੇ ਹਨ ਤਾਂ ਇੰਨੀ ਹੀ ਗਿਣਤੀ 'ਚ ਗਰੀਬ ਪਰਿਵਾਰਾਂ ਨੂੰ ਇਸ ਸਵੱਛ ਊਰਜਾ ਦਾ ਫਾਇਦਾ ਮਿਲੇਗਾ। ਪ੍ਰਧਾਨਮੰਤਰੀ ਨੇ ਹਾਲ ਹੀ 'ਚ ਸਮਰਥ ਅਤੇ ਅਮੀਰ ਲੋਕਾਂ ਨੂੰ ਸਬਸਿਡੀ ਵਾਲਾ ਗੈਸ ਸਿਲੰਡਰ ਛੱਡਣ ਦੇ ਲਈ 'ਗਿਵ ਇਟ ਅਪ' (ਇਸ ਨੂੰ ਛੱਡੋ) ਮੁਹਿੰਮ ਸ਼ੁਰੂ ਕੀਤੀ ਹੈ।
ਰਿਜ਼ਰਵ ਬੈਂਕ ਦੀ 80ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਲਗਭਗ ਦੋ ਲੱਖ ਉਪਭੋਗਤਾ ਇਸ ਪਹਿਲ 'ਚ ਸ਼ਾਮਲ ਹੋ ਚੁੱਕੇ ਹਨ। ਦੇਸ਼ 'ਚ ਲਗਭਗ 15.3 ਕਰੋੜ ਐੱਲ.ਪੀ.ਜੀ. ਉਪਭੋਗਤਾ ਹਨ। ਮੋਦੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੇ ਬੈਂਕਾਂ ਨੂੰ ਆਪਣੇ ਕਰਮਚਾਰੀਆਂ ਨੂੰ ਵਿਸ਼ਵਾਸ਼ 'ਚ ਲੈਣਾ ਚਾਹੀਦਾ ਹੈ। ਹਰੇਕ ਬੈਂਕ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਸਬਸਿਡੀ ਵਾਲਾ ਗੈਸ ਸਿਲੰਡਰ ਲੈਣਾ ਛੱਡਣ। ਸਾਰੇ ਉਦਯੋਗਿਕ ਪਰਿਵਾਰਾਂ ਨੂੰ ਵੀ ਇਹ ਤੈਅ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਇਹ ਸਬਸਿਡੀ ਛੱਡਣ।
ਮਾਈਕਰੋਸਾਫਟ ਲਾਇਆ ਨਵਾਂ ਟੈਬਲੇਟ 'ਸਰਫੇਸ 3'
NEXT STORY