ਨਵੀਂ ਦਿੱਲੀ- ਹੀਰੋ ਇਲੈਕਟ੍ਰਿਕ ਦੇ ਈ-ਰਿਕਸ਼ਾ 'ਰਾਹੀ ਇਲੈਕਟ੍ਰਿਕ' ਦੀ ਲਾਂਚਿੰਗ ਦੇ ਨਾਲ ਹੀ ਦੇਸ਼ ਦੇ ਪ੍ਰਮੁੱਖ ਵਾਹਨ ਨਿਰਮਾਤਾ ਹੀਰੋ ਸਮੂਹ ਨੇ ਈ-ਰਿਕਸ਼ਾ ਬਾਜ਼ਾਰ 'ਚ ਕਦਮ ਰੱਖਿਆ ਹੈ। ਦਿੱਲੀ 'ਚ ਵੈਟ ਅਤੇ ਹੋਰ ਟੈਕਸ ਸਮੇਤ 1.10 ਲੱਖ ਰੁਪਏ ਕੀਮਤ ਵਾਲੇ 'ਰਾਹੀ' ਦੇ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਹ ਆਪਣੀ ਸ਼੍ਰੇਣੀ ਦਾ ਸਭ ਤੋਂ ਵਧੀਆ ਉਤਪਾਦ ਹੈ।
ਇਸ ਦੀ ਬੈਟਰੀ 15 ਐਮ.ਪੀ.ਆਰ. ਦੀ ਕਿਸੇ ਵੀ ਸਾਕੇਟ ਨਾਲ ਚਾਰਜ ਕੀਤੀ ਜਾ ਸਕਦੀ ਹੈ। ਇਕ ਵਾਰ ਚਾਰਜ ਕਰਨ 'ਤੇ ਨਵੀਂ ਬੈਟਰੀ 90 ਅਤੇ ਬਿਲਕੁਲ ਪੁਰਾਣੀ ਬੈਟਰੀ 70 ਕਿਲੋਮੀਟਰ ਚੱਲਦੀ ਹੈ।
ਅਨੂਪ ਕੁਮਾਰ ਸ਼ਰਮਾ ਬਣੇ ਏਸਾਰ ਸ਼ਿਪਿੰਗ ਦੇ ਸੀ.ਈ.ਓ.
NEXT STORY