ਤੁਸੀਂ ਬਹੁਤ ਸਾਰੀਆਂ ਸੁਪਰਕਾਰਾਂ ਦੇਖੀਆਂ ਹੋਣਗੀਆਂ ਤੇ ਉਹ ਵੀ ਸਾਰੀਆਂ ਵਿਦੇਸ਼ੀ ਤੇ ਜਰਮਨ ਵਾਲਿਆਂ ਦਾ ਤਾਂ ਸੁਪਰਕਾਰਾਂ 'ਤੇ ਇਕ ਤਰ੍ਹਾਂ ਦਾ ਕਬਜ਼ਾ ਹੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਭਾਰਤੀ ਕਾਰ ਵੀ ਸੁਪਰਕਾਰ ਦੀ ਰੈਸ 'ਚ ਆ ਸਕਦੀ ਹੈ। ਜੇਕਰ ਨਹੀਂ ਤਾਂ ਹੁਣ ਤੁਸੀਂ ਆਪਣੀ ਸੋਚ ਨੂੰ ਬਦਲ ਲਵੋ ਕਿਉਂਕਿ ਸਾਰਥਕ ਪਾਲ ਭਾਰਤ ਦੀ ਪਹਿਲੀ ਸੁਪਰਕਾਰ ਬਣਾਉਣ 'ਚ ਲੱਗੇ ਹੋਏ ਹਨ। ਮੀਨ ਮੇਟਲ ਮੋਟਰਸ ਦੇ ਸੰਸਥਾਪਕ ਤੇ ਡਾਇਰੈਕਟਰ ਸਾਰਥਕ ਪਾਲ M Zero ਨਾਮ ਤੋਂ ਸੁਪਰ ਕਾਰ 'ਤੇ ਕੰਮ ਕਰ ਰਹੇ ਹਨ।
M Zero 'ਚ 4.0 ਲੀਟਰ AMG V8 ਵਾਈ ਟਰਬੋ ਜਾਂ 4.8 ਲੀਟਰ NA V10 ਇੰਜਣ ਦੀ ਵਰਤੋਂ ਕੀਤੀ ਜਾਵੇਗੀ ਜਿਸ ਦੀ ਖਰੀਦ ਨੂੰ ਲੈ ਕੇ ਗੱਲ ਚੱਲ ਰਹੀ ਹੈ। ਮੀਨ ਮੋਟਰਸ ਦੀ ਟੀਮ ਆਪਣੀ ਪਹਿਲੀ ਸੁਪਰ ਕਾਰ ਨੂੰ 500 ਬੀ.ਐਚ.ਪੀ. ਤੋਂ ਵੱਧ ਪਾਵਰ ਦੇਣ 'ਚ ਸਮਰੱਥ ਬਣਾ ਰਹੀ ਹੈ। ਇਹ ਕਾਰ ਹਾਈਬ੍ਰਿਡ ਟੈਕਨਾਲੋਜੀ ਨਾਲ ਲੈਸ ਹੋਵੇਗੀ ਯਾਨੀ ਇਸ ਕਾਰ 'ਚ ਇਲੈਕਟ੍ਰਿਕ ਮੋਟਰ ਵੀ ਕੰਮ ਕਰੇਗੀ। ਇਲੈਕਟ੍ਰਿਕ ਮੋਟਰ ਦੀ ਸਮਰੱਥਾ 250 ਬੀ.ਐਚ.ਪੀ. ਦੀ ਪਾਵਰ ਦੇਵੇਗੀ। ਇਸ ਤਰ੍ਹਾਂ ਨਾਲ ਸੁਪਰਕਾਰ M Zero ਦਾ ਇੰਜਣ 750 ਬੀ.ਐਚ.ਪੀ. ਤੋਂ ਵੱਧ ਦੀ ਪਾਵਰ ਦੇਵੇਗਾ, ਜਿਸ ਨਾਲ ਕੁੱਲ 900 ਐਨ.ਐਮ. ਟਾਰਕ ਡਿਵੈਲਪ ਹੋਵੇਗਾ।
ਇਹ ਕਾਰ 3 ਸੈਕਿੰਡ 'ਚ 100 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਫੜਣ 'ਚ ਸਮਰੱਥ ਹੋਵੇਗੀ ਤੇ ਇਸ ਦੀ ਵੱਧ ਸਪੀਡ 320 ਕਿ.ਮੀ. ਪ੍ਰਤੀ ਘੰਟੇ ਦੀ ਹੋ ਸਕਦੀ ਹੈ। ਹੋਰ ਵੱਡੀਆਂ ਕਾਰਾਂ ਦੀ ਤਰ੍ਹਾਂ ਇਸ 'ਚ ਵੀ ਕੀ ਲੈਸ ਐਂਟਰੀ ਦਾ ਆਪਸ਼ਨ ਹੋਵੇਗਾ ਜਿਸ ਨਾਲ ਕਾਰ ਦੇ ਮਾਲਿਕ ਦੇ ਇਲਾਵਾ ਹੋਰ ਕੋਈ ਵੀ ਕਾਰ ਨੂੰ ਖੋਲ੍ਹ ਨਹੀਂ ਸਕਦਾ। M Zero ਨੂੰ ਬਾਣਉਣ 'ਚ 4 ਦੇਸ਼ਾਂ ਦੀ ਟੀਮਾਂ ਸਾਥ ਕੰਮ ਕਰ ਰਹੀਆਂ ਹਨ, ਜਿਸ 'ਚ ਪੁਰਤਗਾਲ ਤੇ ਇਟਲੀ ਦੀ ਟੀਮ ਬਾਡੀ, ਸਟਾਈਲਿੰਗ ਇੰਗਲੈਂਡ ਦੀ ਟੀਮ ਸਿਮੁਲੇਸ਼ਨ ਤੇ ਐਨਾਲਿਸਿਸ ਤੇ ਭਾਰਤ ਦੀ ਟੀਮ ਇੰਜਣ, ਟਰਾਂਸਮਿਸ਼ਨ, ਏਅਰੋਡਾਇਨੈਮਿਕਸ, ਇਲੈਕਟ੍ਰੋਨਿਕਸ ਤੇ ਐਨਰਜੀ ਸਟੋਰੇਜ ਸਿਸਟਮ 'ਤੇ ਕੰਮ ਕਰ ਰਹੀ ਹੈ।
ਜੀਮੇਲ 'ਚ ਦੇਖ ਸਕੋਗੇ ਯਾਹੂ ਅਕਾਊਂਟ ਦੇ ਮੇਲ
NEXT STORY