ਇਸਲਾਮਾਬਾਦ- ਸ਼੍ਰੀਲੰਕਾਈ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਆਉਣ ਵਾਲੇ ਐਤਵਾਰ ਪਾਕਿਸਤਾਨ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ 'ਤੇ ਇਸਲਾਮਾਬਾਦ ਪਹੁੰਚਣਗੇ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਲੋਂ ਉਨ੍ਹਾਂ ਨੂੰ ਪਾਕਿਸਤਾਨ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਗਿਆ ਸੀ ਅਤੇ ਸ਼੍ਰੀਲੰਕਾਈ ਰਾਸ਼ਟਰਪਤੀ 5-6 ਅਪ੍ਰੈਲ ਨੂੰ ਪਾਕਿਸਤਾਨ 'ਚ ਹੋਣਗੇ। ਪਾਕਿਸਤਾਨ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਦੌਰੇ ਦੌਰਾਨ ਸਿਰੀਸੇਨਾ ਆਪਣੇ ਹਮਰੁਤਬਾ ਮਮਨੂਨ ਹੁਸੈਨ ਨਾਲ ਮੁਲਾਕਾਤ ਕਰਨਗੇ। ਹੁਸੈਨ ਨੇ ਸ਼੍ਰੀਲੰਕਾਈ ਰਾਸ਼ਟਰਪਤੀ ਲਈ ਸਰਕਾਰੀ ਭੋਜ ਦਾ ਆਯੋਜਨ ਕੀਤਾ ਹੈ। ਸ਼ਰੀਫ ਵੀ ਸਿਰੀਸੇਨਾ ਨਾਲ ਅਧਿਕਾਰਤ ਗੱਲਬਾਤ ਕਰਨਗੇ।
ਸਾਊਦੀ ਅਰਬ 'ਤੇ ਕਿਸੇ ਵੀ ਤਰ੍ਹਾਂ ਦੇ ਖਤਰੇ ਦਾ ਕਰਾਰਾ ਜਵਾਬ ਦੇਵੇਗਾ ਪਾਕਿਸਤਾਨ
NEXT STORY