ਜਾਮੇਨਾ— ਬੋਕੋ ਹਰਾਮ ਦੇ ਅੱਤਵਾਦੀਆਂ ਨੇ ਚਾਡ ਦੇ ਇਕ ਪਿੰਡ 'ਚ ਹਮਲਾ ਕਰਕੇ 7 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਹ ਜਾਣਕਾਰੀ ਚਾਡ ਦੇ ਸੁਰੱਖਿਆ ਸੂਤਰਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫੌਜ ਵੱਲੋਂ ਬੋਕੋ ਹਰਾਮ ਦਾ ਗੜ੍ਹ ਮੰਨੇ ਜਾਣ ਵਾਲੇ ਮਲਾਮ ਫਟੋਰੀ ਤੋਂ ਫੌਜ ਵੱਲੋਂ ਖਦੇੜੇ ਗਏ ਅੱਤਵਾਦੀਆਂ ਨੇ ਨਗੋਊਬੌਵਾ ਦੇ ਨਜ਼ਦੀਕ ਮੈਡੋਗੋ ਨਾਲ ਲੱਗੀ ਹੋਈ ਚਾਡ ਝੀਲ ਵੱਲ ਜਾਂਦੇ ਸਮੇਂ 7 ਲੋਕਾਂ ਦੀ ਹੱਤਿਆ ਕਰ ਦਿੱਤੀ। ਮਲਾਮ ਫਟੋਰੀ ਤੋਂ ਖਦੇੜੇ ਗਏ ਅੱਤਵਾਦੀਆਂ 'ਚੋਂ ਕੁਝ ਦੀਪ ਸਮੂਹ ਦੇ ਪੱਛਮੀ ਅਤੇ ਹੋਰ ਇਲਾਕਿਆਂ ਵੱਲ ਭੱਜ ਗਏ। ਜ਼ਿਕਰਯੋਗ ਹੈ ਕਿ ਨਗੋਊਬੌਵਾ ਪਿੰਡ 'ਚ ਮੱਛੀ ਪਾਲਣ ਹੁੰਦਾ ਅਤੇ ਉਥੇ ਬੋਕੋ ਹਰਾਮ ਅੱਤਵਾਦੀਆਂ ਨੇ ਪਹਿਲੀ ਵਾਰ ਫਰਵਰੀ 'ਚ ਹਮਲਾ ਕੀਤਾ ਸੀ। ਨਾਈਜੀਰੀਆ ਅਤੇ ਚਾਡ ਦੀ ਸੰਯੁਕਤ ਫੌਜ ਨੇ ਮੁਹਿੰਮ ਚਲਾ ਕੇ ਇਥੋਂ ਇਨ੍ਹਾਂ ਨੂੰ ਖਦੇੜ ਦਿੱਤਾ। ਸੰਯੁਕਤ ਫੌਜ ਨੇ ਮੁਹਿੰਮ 'ਚ ਸੈਂਕੜੇ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।
ਅਮਰੀਕਾ ਨੇ ਸੀਰੀਆ 'ਚ ਹੋਏ ਹਮਲਿਆਂ ਦੀ ਕੀਤੀ ਨਿੰੰਦਾ
NEXT STORY