ਸੈਨ ਡਿਏਗੋ- ਕੈਲਫੋਰਨੀਆ ਦੀ ਇਕ ਅਦਾਲਤ ਨੇ ਕਿਹਾ ਹੈ ਕਿ ਸੈਨ ਡਿਏਗੋ ਕਾਊਂਟੀ ਦੇ ਸਕੂਲਾਂ 'ਚ ਸਿਖਾਏ ਜਾ ਰਹੇ ਯੋਗ ਨਾਲ ਧਾਰਮਿਕ ਸੁਤੰਤਰਤਾ ਦਾ ਉਲੰਘਣ ਨਹੀਂ ਹੋ ਰਿਹਾ ਹੈ। ਫੋਰਥ ਡਿਸੀਟ੍ਰਕਟ ਕੋਰਟ ਆਫ ਅਪੀਲ ਨੇ ਇਕ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰੱਖਦੇ ਹੋਏ ਅਜਿਹਾ ਕਿਹਾ ਹੈ। ਹੇਠਲੀ ਅਦਾਲਤ ਨੇ ਇਸਤਗਾਸਾ ਵਲੋਂ ਇਕ ਮਾਮਲਾ ਰੱਦ ਗਿਆ ਸੀ ਜਿਨ੍ਹਾਂ ਨੇ ਸਕੂਲਾਂ ਦੇ ਯੋਗ ਦੀ ਸਿੱਖਿਆ ਦੇਣ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਅਦਾਲਤ ਨੇ ਕਿਹਾ ਕਿ ਯੋਗ ਕੁਝ ਹਵਾਲਿਆਂ 'ਚ ਧਾਰਮਿਕ ਹੋ ਸਕਦਾ ਹੈ ਪਰ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ 'ਚ ਸਾਬਿਤ ਹੋਵੇ ਕਿ ਇੰਨੀਕਨੀਟਾਸ ਯੂਨੀਅਨ ਸਕੂਲ ਡਿਸੀਟਰਕਟ ਦੇ ਯੋਗ ਪ੍ਰੋਗਰਾਮ 'ਚ ਧਾਰਮਿਕ ਅਤੇ ਅਧਿਆਤਮਿਕ ਚੀਜ਼ਾਂ ਹੋਣ। ਦੋ ਵਿਦਿਆਰਥੀਆਂ ਨੇ ਮਾਮਲਾ ਦਾਇਰ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਯੋਗ ਪ੍ਰੋਗਰਾਮ ਨਾਲ ਹਿੰਦੂ ਧਰਮ ਨੂੰ ਬੜ੍ਹਾਵਾ ਮਿਲ ਰਿਹਾ ਹੈ ਅਤੇ ਇਸਾਈ ਧਰਮ ਲਈ ਅਸੁਰੱਖਿਆ ਪੈਦਾ ਹੋ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਯੋਗ ਮਜ਼ਬੂਤੀ, ਚੁਸਤੀ ਅਤੇ ਸੰਤੁਲਨ ਨੂੰ ਬੜ੍ਹਾਵਾ ਦੇਣ ਲਈ ਇਕ ਧਰਮ ਨਿਰਪੱਖ ਤਰੀਕੇ ਨਾਲ ਸਿਖਾਇਆ ਜਾਂਦਾ ਹੈ। ਯੋਗ ਇਸ ਸਮੇਂ ਪੂਰੇ ਦੇਸ਼ 'ਚ ਅਨੇਕ ਸਕੂਲਾਂ 'ਚ ਸਿਖਾਇਆ ਜਾ ਰਿਹਾ ਹੈ ਹਾਲਾਂਕਿ ਹਮੇਸ਼ਾਂ ਇਹ ਸਕੂਲ ਦੇ ਬਾਅਦ ਸਿਖਾਇਆ ਜਾਂਦਾ ਹੈ।
ਸੰਬੰਧ ਮਜਬੂਤ ਕਰਨ ਲਈ ਭਾਰਤ ਆਉਣਗੇ ਅਮਰੀਕੀ ਰੱਖਿਆ ਮੰਤਰੀ
NEXT STORY