ਫਰੀਦਾਬਾਦ- ਹਰਿਆਣਾ ਦੇ ਜ਼ਿਲਾ ਫਰੀਦਾਬਾਦ 'ਚ ਬਿਆਜ਼ ਦੇ ਏਵਜ਼ 'ਚ ਲੜਕੀ ਨਾਲ ਬਲਾਤਕਾਰ ਕਰਨ ਤੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ 'ਚ ਪੁਲਸ ਨੇ ਇਸ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਬੁਲਾਰੇ ਅਨੁਸਾਰ ਡਬੁਆ ਕਾਲੋਨੀ ਵਾਸੀ 24 ਸਾਲਾ ਇਕ ਲੜਕੀ ਨੇ ਪੁਲਸ 'ਚ ਸ਼ਿਕਾਇਤ ਦਿੱਤੀ ਕਿ ਉਸ ਨੇ ਗਜਰਾਜ ਭੜਾਨਾ ਨਾਂ ਦੇ ਵਿਅਕਤੀ ਤੋਂ 10 ਹਜ਼ਾਰ ਰੁਪਏ ਵਿਆਜ਼ 'ਤੇ ਲਏ ਸਨ। ਉਸ ਨੇ ਬਿਨਾਂ ਵਿਆਜ਼ ਦੇ ਉਸ ਨੂੰ ਰੁਪਏ ਵਾਪਸ ਕਰ ਦਿੱਤੇ ਅਤੇ ਵਿਆਜ਼ ਲਈ ਕੁਝ ਸਮਾਂ ਮੰਗਿਆ।
ਇਸ 'ਤੇ ਦੋਸ਼ੀ ਨੇ ਫੋਨ 'ਤੇ ਉਸ ਨੂੰ ਆਪਣੇ ਦਫਤਰ 'ਚ ਬੁਲਾਇਆ। ਸ਼ਿਕਾਇਤਕਰਤਾ ਮੁਤਾਬਕ ਪੈਸੇ ਦਾ ਦਬਾਅ ਬਣਾ ਕੇ ਗਜਰਾਜ ਨੇ ਉਸ ਦਾ ਬਲਾਤਕਾਰ ਕੀਤਾ ਅਤੇ ਵੀਡੀਓ ਬਣਾ ਲਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੁਦਰਤ ਦਾ ਅਜਿਹਾ ਕਹਿਰ, ਆਸਮਾਨ ਤੋਂ ਵਰ੍ਹੇ ਗੜੇ (ਦੇਖੋ ਤਸਵੀਰਾਂ)
NEXT STORY