ਮੁੰਬਈ- ਔਰਤਾਂ ਦੀ ਨਿੱਜੀ ਜ਼ਿੰਦਗੀ 'ਤੇ ਆਧਾਰਿਤ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦੀ 'ਮਾਈ ਚੁਆਇਸ' ਵੀਡੀਓ ਕਾਫੀ ਚਰਚਾ 'ਚ ਰਹੀ। ਇਸ ਤੋਂ ਬਾਅਦ ਯੂ-ਟਿਊਬ 'ਤੇ ਮੇਲ ਵਰਜਨ ਵੀ ਵਾਇਰਲ ਹੋਇਆ ਅਤੇ ਹੁਣ ਸੋਸ਼ਲ ਮੀਡੀਆ 'ਤੇ ਇਸ ਦਾ ਡੌਗ ਵਰਜਨ ਵੀ ਆ ਗਿਆ ਹੈ, ਜਿਸ 'ਚ ਕੁਤਿਆਂ ਬਾਰੇ ਗੱਲ ਕੀਤੀ ਗਈ ਹੈ। ਵੀਡੀਓ 'ਚ ਪਗ, ਜਰਮਨ ਸ਼ੇਫਰਡ, ਲੇਬ੍ਰਾਡੌਰ, ਡੈਸ਼ ਹਾਊਂਡ ਦੇ ਨਾਲ-ਨਾਲ ਇਸ 'ਚ ਸਟ੍ਰੀਟ ਡੌਗਸ ਆਦਿ ਕੁੱਤਿਆਂ ਨੂੰ ਦਿਖਾਇਆ ਗਿਆ ਹੈ। ਦੋ ਮਿੰਟ 17 ਸੈਕਿੰਡ ਦੀ ਇਸ ਵੀਡੀਓ ਨੂੰ ਯੂ-ਟਿਊਬ 'ਤੇ ਚੈਨਲ ਫ੍ਰੀਡੰਪ ਆਫ ਸਪੀਚ ਨੇ ਤਿਆਰ ਕੀਤਾ ਹੈ। ਵੀਡੀਓ 'ਚ ਕਿਹਾ ਗਿਆ ਹੈ ਕਿ ਉਹ ਆਪਣੀ ਮਰਜੀ ਨਾਲ ਜਦੋਂ ਚਾਹੁਣ ਸੋ ਸਕਦੇ ਹਨ। ਬਿਸਕੁਟ ਜਾਂ ਚਿਕਨ ਕੁਝ ਵੀ ਖਾ ਸਕਦੇ ਹਨ ਅਤੇ ਕਿਤੇ ਵੀ ਸੈਕਸ ਕਰ ਸਕਦੇ ਹਨ। ਵੀਡੀਓ ਦੇ ਆਖੀਰ 'ਚ ਇਕ ਸੰਦੇਸ਼ ਵੀ ਦਿੱਤਾ ਗਿਆ ਹੈ, ਜਿਸ 'ਚ ਕਿਹਾ ਗਿਆ ਹੈ, ''RESPECT WOMEN AND MEN AND DOGS AND CATS ...... AND DONKEYS AND ..... MICRO ORGANISMS।''
ਕੈਮਰੇ 'ਚ ਕੈਦ ਹੋਏ ਬਾਲੀਵੁੱਡ ਸਿਤਾਰਿਆਂ ਦੇ ਸ਼ਰਮਿੰਦਗੀ ਭਰੇ ਪਲ (ਦੇਖੋ ਤਸਵੀਰਾਂ) (ਵੀਡੀਓ)
NEXT STORY