ਮੁੰਬਈ- ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਈ ਹੈ। ਇਸ ਵੀਡੀਓ 'ਚ ਹਮੇਸ਼ਾ ਸਾਂਤ ਸੁਭਾਅ 'ਚ ਰਹਿਣ ਵਾਲੀ ਅਨੁਸ਼ਕਾ ਸ਼ਰਮਾ ਆਪਣਾ ਆਪਾ ਖੋਂਦੀ ਦਿਖਾਈ ਦੇ ਰਹੀ ਹੈ। ਪਿਛਲੇ ਦਿਨੀਂ 'ਐੱਨ.ਐੱਚ.10' ਦੀ ਪ੍ਰਮੋਸ਼ਨ 'ਚ ਰੁੱਝੀ ਅਨੁਸ਼ਕਾ ਨੂੰ ਜਦੋਂ ਇਕ ਰਿਪੋਰਟਰ ਨੇ ਕ੍ਰਿਕਟ ਅਤੇ ਵਿਰਾਟ ਬਾਰੇ ਸਵਾਲ ਪੁੱਛਿਆ ਤਾਂ ਅਨੁਸ਼ਕਾ ਭੜਕ ਉੱਠੀ ਅਤੇ ਉਸ ਨੇ ਰਿਪੋਰਟਰ ਨੂੰ ਮੂੰਹ ਤੋੜ ਜਵਾਬ ਦੇ ਦਿੱਤਾ। ਇਸ ਵੀਡੀਓ 'ਚ ਅਨੁਸ਼ਕਾ ਕਹਿੰਦੀ ਹੋਈ ਦਿਖ ਰਹੀ ਹੈ, ''ਇਹ ਮੇਰੀ ਪਰਸਨਲ ਲਾਈਫ ਹੈ, ਜਿੱਥੇ ਮੈਂ ਜਾਂਦੀ ਹਾਂ ਉਹ ਮੇਰੀ ਨਿੱਜੀ ਜ਼ਿੰਦਗੀ ਹੈ। ਮੈਂ ਕਿਸੇ ਨੂੰ ਨਹੀਂ ਬੋਲਦੀ ਕਿ ਮੈਨੂੰ ਆ ਕੇ ਦੇਖੋ। ਮੇਰੇ ਫੋਟੋਗ੍ਰਾਫ ਲਵੋ। ਕੋਈ ਉਥੇ ਮੇਰੇ ਫੋਟੋਗ੍ਰਾਫ ਲੈਣ ਉਸ ਨਾਲ ਮੈਨੂੰ ਕੋਈ ਵੀ ਫਰਕ ਨਹੀਂ ਪੈਂਦਾ। ਮੈਂ ਤੁਹਾਨੂੰ ਜਾਂ ਕਿਸੇ ਹੋਰ ਨੂੰ ਜਵਾਬ ਦੇਣ ਲਈ ਬੱਝੀ ਨਹੀਂ ਹਾਂ। ਤੁਸੀਂ ਮੈਨੂੰ ਮੇਰੇ ਕੰਮ ਲਈ ਜਾਣਦੇ ਹੋ, ਨਾ ਮੈਂ ਕਦੇ ਪਰਸਨਲ ਲਾਈਫ 'ਤੇ ਗੱਲ ਕੀਤੀ ਹੈ ਅਤੇ ਨਾ ਹੀ ਕਰਾਂਗੀ।'' ਉਂਝ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਰਿਲੇਸ਼ਨ ਜਗਜ਼ਾਹਰ ਹੈ ਪਰ ਦੋਵੇਂ ਕਦੇ ਵੀ ਆਪਣੇ ਰਿਸ਼ਤੇ 'ਤੇ ਖੁੱਲ ਕੇ ਗੱਲ ਨਹੀਂ ਕਰਦੇ ਹਨ। ਹਾਲਾਂਕਿ ਦੋਹਾਂ ਨੂੰ ਕਈ ਪਾਰਟੀਜ਼, ਹੋਟਲਾਂ 'ਚ ਵੀ ਇਕੱਠੇ ਦੇਖਿਆ ਗਿਆ ਹੈ।
ਕੀ ਤੁਸੀਂ ਦੇਖੀਆਂ ਹਨ ਸ਼੍ਰੀਦੇਵੀ ਦੀ ਛੋਟੀ ਬੇਟੀ ਦੀਆਂ ਅਜਿਹੀਆਂ ਤਸਵੀਰਾਂ?
NEXT STORY