ਨਵੀਂ ਦਿੱਲੀ- ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਫਿਊਰੀਅਸ 7' ਨੇ ਭਾਰਤੀ ਬਾਕਸ ਆਫਿਸ 'ਤੇ ਕਮਾਲ ਕਰ ਦਿੱਤਾ ਹੈ। ਇਸ ਫਿਲਮ ਦੇ ਅੱਗੇ ਸੁਸ਼ਾਂਤ ਸਿੰਘ ਦੀ ਫਿਲਮ 'ਬਿਓਮਕੇਸ਼ ਬਖਸ਼ੀ' ਕਮਜੋਰ ਪੈਂਦੀ ਨਜ਼ਰ ਆ ਰਹੀ ਹੈ। ਹਾਲੀਵੁੱਡ ਅਭਿਨੇਤਾ ਵਿਨ ਡੀਜਲ ਅਤੇ ਪਾਲ ਵਾਕਰ ਦੀ ਇਸ ਫਿਲਮ ਨੇ ਪਹਿਲੇ ਦੋ ਦਿਨਾਂ 'ਚ ਤਕਰੀਬਨ 24 ਕਰੋੜ ਦੀ ਕਮਾਈ ਕਰ ਲਈ ਹੈ। ਬਾਕਸ ਆਫਿਸ ਦੇ ਟ੍ਰੈਡ ਐਨਾਲਿਸਟਾਂ ਦਾ ਮੰਨਣਾ ਹੈ ਕਿ ਜੇਕਰ ਇਹ ਹੀ ਰਫਤਾਰ ਬਰਕਰਾਰ ਰਹੀ ਤਾਂ ਇਸ ਫਿਲਮ ਨੂੰ 75 ਕਰੋੜ ਦੀ ਕਮਾਈ ਕਰਨ 'ਚ ਕੋਈ ਮੁਸ਼ਕਿਲ ਨਹੀਂ ਆਵੇਗੀ।
ਟ੍ਰੈਡ ਐਨਾਲਿਸਟ ਤਰਨ ਆਦਰਸ਼ ਨੇ ਦੱਸਿਆ ਕਿ ਇਸ ਫਿਲਮ ਨੇ ਵੀਰਵਾਰ ਯਾਨੀ ਓਪਨਿੰਗ ਡੇ ਨੂੰ 12 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਥੇ ਹੀ ਸ਼ਨੀਵਾਰ ਫਿਲਮ 'ਬਿਓਮਕੇਸ਼ ਬਖਸ਼ੀ' ਦੇ ਰਿਲੀਜ਼ ਹੋਣ ਦੇ ਬਾਵਜੂਦ 12.30 ਕਰੋੜ ਬਟੋਰੇ। ਅਜੇ ਸ਼ਨੀਵਾਰ ਦੀ ਕਮਾਈ ਦਾ ਅੰਕੜਾ ਸਾਹਮਣੇ ਨਹੀਂ ਆਇਆ ਹੈ। ਉਥੇ ਹੀ 'ਬਿਓਮਕੇਸ਼ ਬਖਸ਼ੀ' ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਇਸ ਫਿਲਮ ਦਾ ਬਿਜ਼ਨੈੱਸ ਔਸਤ ਰਿਹਾ। ਫਿਲਮ ਨੇ 4.20 ਕਰੋੜ ਰੁਪਏ ਦੀ ਕਮਾਈ ਕੀਤੀ। 'ਫਿਊਰੀਅਸ 7' ਦੀ ਸ਼ੁਰੂਆਤੀ ਕਮਾਈ ਨੇ ਬਾਕਸ ਆਫਿਸ 'ਤੇ ਕੁਝ ਨਵੇਂ ਰਿਕਾਰਡ ਸਥਾਪਤ ਕੀਤੇ ਹਨ। ਇਹ ਸਾਲ 2015 'ਚ ਸਭ ਵੱਡੀ ਓਪਨਿੰਗ ਹਾਸਲ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ਰਣਬੀਰ ਕਪੂਰ ਦੀ ਫਿਲਮ ਨੇ ਪਹਿਲੇ ਦਿਨ 10.4 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਤੋਂ ਇਲਾਵਾ 'ਫਿਊਰੀਅਸ 7' ਦੇਸ਼ 'ਚ ਹੁਣ ਤੱਕ ਓਪਨਿੰਗ ਡੇ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ ਬਣ ਗਈ ਹੈ।
ਆਪਣੇ-ਆਪਣੇ ਪਿਤਾ ਨਾਲ ਰੈਂਪ 'ਤੇ ਉਤਰੇ ਇਹ ਸਿਤਾਰੇ (ਵੀਡੀਓ)
NEXT STORY