ਲੁਧਿਆਣਾ (ਰਿਸ਼ੀ)-ਸ਼ਹਿਰ ਦੇ ਹੋਟਲ 'ਚ ਸਰੀਰਕ ਸੰਬੰਧ ਬਣਾਉਂਦੇ ਹੋਏ ਵਿਅਕਤੀ ਨੂੰ ਅਰਧ ਨਗਨ ਹਾਲਤ 'ਚ ਛੱਡ ਕੇ ਕਾਲ ਗਰਲ ਦੌੜ ਗਈ ਕਿਉਂਕਿ ਹੋਟਲ ਦੇ ਕਮਰੇ 'ਚ ਸੈਕਸ ਦੌਰਾਨ ਸੈਕਸ ਵਰਧਕ ਦਵਾਈ ਦਾ ਜ਼ਿਆਦਾ ਮਾਤਰਾ ਲੈਣ ਨਾਲ ਉਕਤ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਕਾਰਨ ਕਾਲ ਗਰਲ ਡਰ ਗਈ ਅਤੇ ਉਸ ਨੂੰ ਅਰਧ ਨਗਨ ਹਾਲਤ 'ਚ ਛੱਡ ਕੇ ਹੀ ਦੌੜ ਗਈ।
ਜਾਣਕਾਰੀ ਮੁਤਾਬਕ ਮ੍ਰਿਤਕ ਵਪਾਰੀ ਦੀ ਉਮਰ ਕਰੀਬ 50 ਸਾਲ ਹੈ। ਕਰੀਬ 2 ਦਿਨ ਪਹਿਲਾਂ ਉਹ ਹਰਿਆਣਾ ਤੋਂ ਕੰਮ ਦੇ ਚਲਦੇ ਲੁਧਿਆਣਾ ਵਿਚ ਆਇਆ ਸੀ। ਉਸ ਨੂੰ ਐਤਵਾਰ ਦੀ ਸਵੇਰ ਨੂੰ ਕਾਲ ਗਰਲ ਨੇ ਫੋਨ ਕਰਕੇ ਆਪਣੇ ਕਮਰੇ 'ਚ ਬੁਲਾਇਆ, ਜਿਸ ਦੇ ਕਰੀਬ ਇਕ ਘੰਟੇ ਬਾਅਦ ਕਮਰੇ ਤੋਂ ਬਾਹਰ ਆ ਗਈ। ਉਸ ਸਮੇਂ ਉਹ ਘਬਰਾਈ ਹੋਈ ਸੀ।
ਜਾਂਦੇ ਸਮੇਂ ਹੋਟਲ ਦੇ ਕਮਰੇ 'ਚ ਵਿਅਕਤੀ ਦੀ ਤਬੀਅਤ ਖਰਾਬ ਹੋਣ ਦਾ ਕਹਿ ਕੇ ਚਲੀ ਗਈ। ਜਦ ਵੇਟਰ ਕਮਰੇ 'ਚ ਗਿਆ ਤਾਂ ਕਮਰਾ ਨੰਬਰ 302 ਦਾ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਅਤੇ ਲਾਸ਼ ਅੰਦਰ ਅਰਧ ਨਗਨ ਹਾਲਤ 'ਚ ਪਈ ਹੋਈ ਸੀ, ਜਿਸ ਦੇ ਬਾਅਦ ਉਨ੍ਹਾਂ ਨੇ ਹੋਟਲ ਮਾਲਕ ਅਤੇ ਪੁਲਸ ਨੂੰ ਸੂਚਨਾ ਦਿੱਤੀ। ਸੂਤਰਾਂ ਅਨੁਸਾਰ ਸੈਕਸ ਦੌਰਾਨ ਸੈਕਸ ਵਰਧਕ ਦਵਾਈ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਉਸ ਦੀ ਮੌਤ ਹੋਈ ਹੈ।
ਪੁਲਸ ਨੂੰ ਮੌਕੇ 'ਤੇ ਕਈ ਸ਼ੱਕੀ ਪਦਾਰਥ ਵੀ ਬਰਾਮਦ ਹੋਏ ਹਨ ਪਰ ਕਿਸੇ ਵੀ ਪੁਲਸ ਅਧਿਕਾਰੀ ਨੇ ਇਸ ਗੱਲ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ। ਪੁਲਸ ਅਨੁਸਾਰ ਮ੍ਰਿਤਕ ਦੇ ਭਰਾ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਵਿਸਰਾ ਜਾਂਚ ਲਈ ਭੇਜ ਕੇ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ। ਜਿਥੋਂ ਰਿਪੋਰਟ ਆਉਣ ਦੇ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ।
ਡਿਪਟੀ ਚੀਫ ਇੰਜੀਨੀਅਰ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY