ਚੰਡੀਗੜ੍ਹ-ਬ੍ਰਿਟੇਨ ਦੇ ਸਕਾਟਲੈਂਡ 'ਚ ਬਲਾਤਕਾਰ ਕਰਕੇ ਆਪਣੇ ਬਚਾਅ ਲਈ ਚੰਡੀਗੜ੍ਹ ਦਾ ਮੁੰਡਾ ਪੰਜਾਬ ਦੌੜ ਆਇਆ ਸੀ ਅਤੇ ਹੁਣ ਫਰਜ਼ੀ ਪਾਸਪੋਰਟ ਰਾਹੀਂ ਕਿਸੇ ਹੋਰ ਦੇਸ਼ 'ਚ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਪੁਲਸ ਨੇ ਉਸ ਨੂੰ ਏਅਰਪੋਰਟ ਤੋਂ ਕਾਬੂ ਕਰ ਲਿਆ। ਉਸ ਦੀ ਗ੍ਰਿਫਤਾਰੀ ਦੀ ਸੂਚਨਾ ਬ੍ਰਿਟਿਸ਼ ਹਾਈਕਮਾਨ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਦੋਸ਼ੀ ਰਮਿੰਦਰ ਸਿੰਘ ਕਪੂਰਥਲਾ ਦੇ ਇਬਰਾਹਿਮਪੁਰ ਦਾ ਰਹਿਣ ਵਾਲਾ ਹੈ। ਉਸ ਦਾ ਜਨਮ ਚੰਡੀਗੜ੍ਹ 'ਚ ਹੋਇਆ ਸੀ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਲਈ ਬ੍ਰਿਟੇਨ ਚਲਾ ਗਿਆ ਸੀ ਅਤੇ ਇੱਥੇ ਉਸ ਨੇ ਨੌਕਰੀ ਵੀ ਕੀਤੀ। ਸਾਲ 2012 'ਚ ਉਹ ਇਕ ਦਿਨ ਬ੍ਰਿਟਿਸ਼ ਕੁੜੀ ਨੂੰ ਸੁੰਨਸਾਨ ਜਗ੍ਹਾ 'ਤੇ ਲੈ ਗਿਆ ਅਤੇ ਬੇਹੋਸ਼ ਕਰਕੇ ਉਸ ਨਾਲ ਬਲਾਤਕਾਰ ਕੀਤਾ।
ਇਸੇ ਤਰ੍ਹਾਂ 5 ਦਿਨਾਂ ਦੇ ਅੰਦਰ ਹੀ ਉਸ ਨੇ ਦੁਬਾਰਾ ਇਕ ਹੋਰ ਬ੍ਰਿਟਿਸ਼ ਕੁੜੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਆਪਣੇ ਇਕ ਦੋਸਤ ਦੀ ਮਦਦ ਨਾਲ ਪੰਜਾਬ ਦੌੜ ਆਇਆ ਸੀ। ਇੱਥੇ ਉਹ ਪਛਾਣ ਬਦਲ ਕੇ ਰਹਿ ਰਿਹਾ ਸੀ। ਰਮਿੰਦਰ ਫਰਜੀ ਪਾਸਪੋਰਟ ਬਣਾ ਕੇ ਕੈਨੇਡਾ ਜਾਂ ਨਿਊਜ਼ੀਲੈਂਡ ਨਿਕਲਣਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪੁਲਸ ਦੇ ਹੱਥੇ ਚੜ੍ਹ ਗਿਆ।
ਫਿਲਹਾਲ ਕ੍ਰਾਈਮ ਬ੍ਰਾਂਚ ਨੇ ਉਸ ਦੀ ਗ੍ਰਿਫਤਾਰੀ ਦੀ ਸੂਚਨਾ ਬ੍ਰਿਟਿਸ਼ ਹਾਈਕਮਾਨ ਨੂੰ ਦੇ ਦਿੱਤੀ ਹੈ ਅਤੇ ਬ੍ਰਿਟਿਸ਼ ਪੁਲਸ ਦੋਸ਼ੀ ਰਮਿੰਦਰ ਨੂੰ ਦਿੱਲੀ ਦੀ ਅਦਾਲਤ 'ਚ ਪੇਸ਼ ਕਰਕੇ ਵਾਪਸ ਬ੍ਰਿਟੇਨ ਲੈ ਜਾਵੇਗੀ।
ਧੂਰੀ 'ਚ ਫੇਰਾਂਗੇ ਅਕਾਲੀਆ ਦਾ ਮਾਂਜਾ : ਕੈਪਟਨ (ਵੀਡੀਓ)
NEXT STORY