ਰਾਵਲਪਿੰਡੀ— ਪਾਕਿਸਤਾਨ ਦੀ ਹੌਟ ਸੁਪਰਮਾਡਲ ਹਸੀਨਾ ਰਾਵਲਪਿੰਡੀ ਦੀ ਆਦਿਆਲਾ ਜੇਲ੍ਹ ਵਿਚ ਬੰਦ ਹੈ। 23 ਸਾਲਾ ਹਸੀਨਾ ਅਯਾਨ ਅਲੀ ਪਿਛਲੇ ਦੋ ਹਫਤਿਆਂ ਤੋਂ ਕੈਦ ਹੈ। 14 ਮਾਰਚ ਨੂੰ ਉਸ ਨੂੰ ਇਸਲਾਮਾਬਾਦ ਏਅਰਪੋਰਟ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਏਅਰਪੋਰਟ 'ਤੇ ਉਸ ਦੇ ਸੂਟਕੇਸ ਤੋਂ ਪੰਜ ਲੱਖ ਅਮਰੀਕੀ ਡਾਲਰ ਬਰਾਮਦ ਹੋਏ ਸਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ 10000 ਡਾਲਰ ਤੱਕ ਦੀ ਨਕਦੀ ਲਿਜਾਣ ਦੀ ਹੀ ਇਜਾਜ਼ਤ ਹੈ।
ਅਲੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਰਕਮ ਉਸ ਨੇ ਜਾਇਦਾਦ ਦੀ ਵਿਕਰੀ ਰਾਹੀਂ ਕਾਨੂੰਨਨ ਹਾਸਲ ਕੀਤੀ ਹੈ ਅਤੇ ਉਸ ਨੂੰ ਕਸਟਮ ਨਿਯਮਾਂ ਦੀ ਜਾਣਕਾਰੀ ਨਹੀਂ ਸੀ। ਕਿਹਾ ਜਾ ਰਿਹਾ ਹੈ ਕਿ ਜੇਕਰ ਅਲੀ 'ਤੇ ਦੋਸ਼ ਸਾਬਤ ਹੋਏ ਤਾਂ ਉਸ 14 ਸਾਲ ਦੀ ਸਜ਼ਾ ਹੋ ਸਕਦੀ ਹੈ। ਅਲੀ ਨੇ ਜ਼ਮਾਨਤ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ।
16 ਸਾਲ ਦੀ ਉਮਰ ਵਿਚ ਮਾਡਲਿੰਗ ਵਿਚ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਅਲੀ ਛੇਤੀ ਹੀ ਪਾਕਿਸਤਾਨ ਦੀ ਸਫਲ ਅਤੇ ਹਾਈ ਪ੍ਰੋਫਾਈਲ ਮਾਡਲਾਂ ਵਿਚ ਗਿਣੀ ਜਾਣ ਲੱਗੀ। ਮਾਡਲਿੰਗ ਦੇ ਨਾਲ-ਨਾਲ ਉਸ ਨੇ ਗਾਇਕੀ ਵਿਚ ਵੀ ਹੱਥ ਅਜ਼ਮਾਏ ਅਤੇ ਉਸ ਦੇ ਗੀਤਾਂ ਦੀ ਵੀਡੀਓ ਯੂਟਿਊਬ 'ਤੇ ਵੀ ਦੇਖੀ ਜਾ ਸਕਦੀ ਹੈ।
ਇਕ ਅਖਬਾਰ ਦਾ ਕਹਿਣਾ ਹੈ ਕਿ ਅਲੀ ਨੂੰ ਜੇਲ੍ਹ ਵਿਚ ਕਾਫੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਸ ਨੂੰ ਟੈਲੀਵਿਜ਼ਨ, ਫਰਿੱਜ਼, ਨਵੇਂ ਕੱਪੜੇ ਆਦਿ ਦੀਆਂ ਸਹੂਲਤਾਂ ਪ੍ਰਾਪਤ ਹਨ। ਉਸ ਦੇ ਕੋਲ ਮੋਬਾਈਲ ਵੀ ਹੈ ਅਜੇ ਜੇਲ੍ਹ ਦੇ ਜੈਮਰ ਵੀ ਉਸ ਮੋਬਾਈਲ 'ਤੇ ਅਸਰ ਨਹੀਂ ਕਰਦੇ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਅਲੀ ਨੂੰ ਜੋ ਵੀ ਸਹੂਲਤਾਂ ਦਿੱਤੀਆਂ ਗਈਆਂ ਹਨ, ਉਹ ਜੇਲ੍ਹ ਦੇ ਨਿਯਮਾਂ ਦੇ ਮੁਤਾਬਕ ਹਨ।
ਤੁਹਾਨੂੰ ਉਠਾਏਗਾ ਪਰ ਤੁਹਾਡੇ ਪਾਰਟਨਰ ਦੀ ਨੀਂਦ ਨਹੀਂ ਉਡਾਏਗਾ ਇਹ ਖਾਸ ਅਲਾਰਮ
NEXT STORY