ਲੰਡਨ— ਭਾਰਤ ਨੇ ਪਹਿਲੀ ਵਾਰ ਏਅਰ ਕਵਾਲਿਟੀ ਇੰਡੈਕਸ ਦੀ ਸ਼ੁਰੂਆਤ ਕੀਤੀ ਹੈ ਤੇ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਹਫਤੇ ਵਿਚ ਇਕ ਦਿਨ ਸਾਈਕਲ ਚਲਾਉਣ ਦੀ ਅਪੀਲ ਕੀਤੀ ਹੈ ਪਰ ਕੀ ਮੋਦੀ ਜੀ ਖੁਦ ਇਹ ਕੰਮ ਕਰ ਸਕਦੇ ਹਨ, ਸ਼ਾਇਦ ਨਹੀਂ। ਸੁਰੱਖਿਆ ਦੇ ਹਵਾਲਾ ਦੇ ਕੇ ਪ੍ਰਧਾਨ ਮੰਤਰੀ ਕੀ ਸਾਡੇ ਦੇਸ਼ ਦਾ ਹਰ ਛੋਟੇ ਕੌਂਸਲਰ ਤੋਂ ਲੈ ਕੇ ਨੇਤਾ ਤੱਕ ਕਾਰ ਵਿਚ ਸਵਾਰ ਹੋ ਜਾਂਦਾ ਹੈ ਪਰ ਜਨਾਬ ਇਹ ਅੱਤ ਸਿਰਫ ਸਾਡੇ ਨੇਤਾਵਾਂ ਨੇ ਕੀਤੀ ਹੈ। ਕਈ ਦੇਸ਼ਾਂ ਵਿਚ ਪ੍ਰਧਾਨ ਮੰਤਰੀ ਤੋਂ ਲੈ ਕੇ ਮੇਅਰ ਤੱਕ ਸਾਈਕਲ 'ਤੇ ਆਪਣੇ ਦਫਤਰ ਜਾਂਦੇ ਹਨ ਪਰ ਸਾਡੇ ਦੇਸ਼ ਵਿਚ ਸ਼ਾਇਦ ਹੀ ਨਜ਼ਾਰਾ ਦੇਖਣ ਨੂੰ ਮਿਲੇ।
=>ਜ਼ਿਕਰਯੋਗ ਹੈ ਕਿ ਹਾਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਅਤੇ ਚੀਫ ਆਫ ਸਟਾਫ ਰੋਜ਼ਾਨਾ ਸਾਈਕਲਾਂ 'ਤੇ ਦਫਤਰ ਜਾਂਦੇ ਹਨ।
=> ਨੇਤਾ ਤਾਂ ਨੇਤਾ ਡੇਨਿਸ ਦੇ ਮਹਾਅਮੀਰ ਰਾਜਕੁਮਾਰ ਵੀ ਆਪਣੇ ਬੱਚੇ ਨੂੰ ਸਾਈਕਲ 'ਤੇ ਸਕੂਲ ਛੱਡ ਕੇ ਆਉਂਦੇ ਹਨ।
=> ਲੰਡਨ ਵਰਗੇ ਦੇਸ਼ ਦੇ ਮੇਅਰ ਵੀ ਸਾਈਕਲ 'ਤੇ ਸਵਾਰ ਹੋ ਕੇ ਆਫਿਸ ਜਾਂਦੇ ਹਨ। ਇਨ੍ਹਾਂ ਤਸਵੀਰਾਂ ਤੋਂ ਸਾਨੂੰ ਭਾਰਤੀਆਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ।
ਹੋਰ ਦੇਸ਼ਾਂ ਵਿਚ ਕੋਈ ਪ੍ਰਧਾਨ ਮੰਤਰੀ ਤੇ ਕੋਈ ਮੇਅਰ ਹੋ ਕੇ ਸਾਈਕਲ 'ਤੇ ਜਾ ਰਿਹਾ ਹੈ ਤੇ ਅਸੀਂ ਆਪਣੇ ਪਿੱਦੇ-ਪਿੱਦੇ ਬੱਚਿਆਂ ਦੇ ਹੱਥਾਂ ਵਿਚ ਮੋਟਰਸਾਈਕਲ ਫੜਾ ਦਿੰਦੇ ਹਾਂ ਅਤੇ ਆਪਣੇ ਵਾਤਾਵਰਣ ਨੂੰ ਪਲੀਤ ਕਰ ਰਹੇ ਹਾਂ। ਇਸ ਉੱਪਰੋਂ ਸਾਡੇ ਨੇਤਾ ਤਾਂ ਹੱਦ ਹੀ ਲਾਹ ਦਿੰਦੇ ਹਨ।
ਨਗਰ ਕੀਤਰਨ ਤੇ ਗੁਰਦੁਆਰਾ ਇਮਾਰਤ ਦੀ ਰਜਿਸਟਰੀ ਸਬੰਧੀ ਵਿਚਾਰਾਂ ਹੋਈਆਂ
NEXT STORY