ਮੁੰਬਈ - ਭਾਰਤੀ ਰਿਜ਼ਰਵ ਬੈਂਕ ਨੇ ਸਿੱਕੇ ਦੇ ਪਸਾਰ ਦੀ ਸਮੀਖਿਆ ਵਿਚ ਵਿਆਜ ਦਰਾਂ ਨੂੰ ਜਿਉਂ ਦਾ ਤਿਉਂ ਰੱਖਿਆ ਹੈ। ਇਸ ਨਾਲ ਲੋਕਾਂ ਦੀ ਜੇਬ ਨੂੰ ਰਾਹਤ ਮਿਲੇਗੀ ਅਤੇ ਈ. ਐੱਮ. ਆਈ. ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। ਇਸਦੇ ਨਾਲ ਰਿਜ਼ਰਵ ਬੈਂਕ ਨੇ ਸੀ. ਆਰ. ਆਰ. ਰੇਪੋ ਅਤੇ ਰਿਵਰਸ ਰੇਪੋ ਦਰ ਵਿਚ ਕੋਈ ਤਬਦੀਲੀ ਨਹੀਂ ਕੀਤੀ। ਰਿਜ਼ਰਵ ਬੈਂਕ ਦੀ ਰੇਪੋ ਦਰ ਇਸ ਵੇਲੇ 7.5 ਫੀਸਦੀ ਹੈ। ਰਿਜ਼ਰਵ ਬੈਂਕ ਨੇ ਨਕਦ ਰਿਜ਼ਰਵ ਅਨੁਪਾਤ (ਸੀ. ਆਰ. ਆਰ.) ਵਿਚ ਕੋਈ ਤਬਦੀਲੀ ਨਹੀਂ ਕੀਤੀ ਅਤੇ ਇਹ 4 ਫੀਸਦੀ ਬਣੀ ਰਹੇਗੀ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੇ ਨੀਤੀਗਤ ਵਿਆਜ ਦਰ ਵਿਚ ਕੋਈ ਤਬਦੀਲੀ ਨਹੀਂ ਕੀਤੀ। ਉਹ ਦੇਖਣਾ ਚਾਹੁੰਦੇ ਹਨ ਕਿ ਖੁਰਾਕ ਸਿੱਕੇ ਦੇ ਪਸਾਰ (ਮਹਿੰਗਾਈ) 'ਤੇ ਹਾਲ ਹੀ ਦੇ ਬੇਮੌਸਮੇ ਮੀਂਹ ਦਾ ਕੀ-ਕੀ ਅਸਰ ਹੁੰਦਾ ਹੈ। ਨਾਲ ਹੀ ਰਾਜਨ ਨੇ ਦੇਸ਼ ਦੇ ਸਾਰੇ ਬੈਂਕਾਂ ਨੂੰ ਜ਼ੋਰਦਾਰ ਤਾੜਨਾ ਕੀਤੀ। ਉਹ ਇਹ ਵੀ ਚਾਹੁੰਦੇ ਹਨ ਕਿ ਬੈਂਕ ਰੇਪੋ ਦਰ ਵਿਚ ਪਿਛਲੀਆਂ ਕਟੌਤੀਆਂ ਦਾ ਫਾਇਦਾ ਖਪਤਕਾਰਾਂ ਨੂੰ ਦੇਣ। ਰਾਜਨ ਨੇ 2015-16 ਦੇ ਸਿੱਕੇ ਦਾ ਪਸਾਰ ਨੀਤੀ ਦੀ ਪਹਿਲੀ 2 ਮਹੀਨਿਆਂ ਵਾਲੀ ਸਮੀਖਿਆ ਵਿਚ ਕਿਹਾ,''ਕਰਜ਼ੇ ਦੀ ਮੰਗ ਘੱਟ ਹੋਣ ਅਤੇ ਪਹਿਲਾਂ ਹੀ ਦੋ ਵਾਰ ਨੀਤੀਗਤ ਦਰਾਂ ਵਿਚ ਕਟੌਤੀ ਕੀਤੇ ਜਾਣ ਦੇ ਬਾਵਜੂਦ ਉਸਦੇ ਕਰਜ਼ੇ ਦੀ ਦਰ 'ਤੇ ਅਸਰ ਅਜੇ ਨਹੀਂ ਦਿੱਸਿਆ।'' ਉਨ੍ਹਾਂ ਨੇ ਕਿਹਾ ਕਿ ਰੇਪੋ ਦਰ ਘੱਟ ਕੀਤੇ ਜਾਣ ਦੇ ਬਾਵਜੂਦ ਇਸਦਾ ਲਾਭ ਖਪਤਕਾਰਾਂ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਨੇ ਖਾਸ ਤੌਰ 'ਤੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸ. ਬੀ. ਆਈ. ਅਤੇ ਨਿੱਜੀ ਬੈਂਕ ਆਈ. ਸੀ. ਆਈ. ਸੀ. ਆਈ. ਦਾ ਨਾਂ ਲੈਂਦੇ ਹੋਏ ਕਿਹਾ ਕਿ ਦੋਵਾਂ ਹੀ ਬੈਂਕਾਂ ਨੇ ਲੋਕਾਂ ਤੱਕ ਦਰਾਂ ਵਿਚ ਕਟੌਤੀ ਦਾ ਲਾਭ ਨਹੀਂ ਪਹੁੰਚਾਇਆ।
ਹੁਣ 116 ਸਾਲ ਦੀ ਔਰਤ ਦਾ ਹੋਇਆ ਦੇਹਾਂਤ
NEXT STORY