ਬਰੈਂਪਟਨ— ਪ੍ਰਧਾਨ ਮੰਤਰੀ ਮੋਦੀ ਅਗਲੇ ਹਫਤੇ ਕੈਨੇਡਾ ਦੇ ਦੌਰੇ 'ਤੇ ਜਾਣ ਵਾਲੇ ਹਨ ਪਰ ਇਸ ਤੋਂ ਪਹਿਲਾਂ ਹੀ ਕੈਨੇਡਾਈ ਸਿੱਖਾਂ ਨੇ ਚਿਤਾਵਨੀ ਜਾਰੀ ਕਰ ਦਿੱਤੀ ਹੈ ਕਿ ਉਹ ਕੈਨੇਡਾ ਵਿਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨਗੇ। ਕੈਨੇਡਾ ਦੇ ਇਕ ਸਿੱਖ ਅਧਿਕਾਰ ਸਮੂਹ ਨੇ ਕਿਹਾ ਕਿ ਉਹ ਭਾਰਤ ਸਰਕਾਰ ਵੱਲੋਂ ਕੈਨੇਡਾਈ ਸਿੱਖਾਂ ਦੇ ਖਿਲਾਫ ਭੇਦਭਾਵ ਦੇ ਵਿਰੋਧ ਵਿਚ ਟੋਰਾਂਟੋ ਵਿਚ ਇਕ ਪ੍ਰਦਰਸ਼ਨ ਰੈਲੀ ਆਯੋਜਿਤ ਕਰੇਗਾ। ਨਿਊਯਾਰਕ ਸਥਿਤ 'ਸਿੱਖ ਫਾਰ ਜਸਟਿਸ' ਸੰਗਠਨ ਨੇ ਕਿਹਾ ਕਿ ਉਹ 15 ਅਪ੍ਰੈਲ ਨੂੰ ਇਕ ਰੈਲੀ ਆਯੋਜਿਤ ਕਰੇਗਾ। ਉਸ ਸਮੇਂ ਮੋਦੀ ਦੇ 1985 ਵਿਚ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਵਿਚ ਹੋਏ ਧਮਾਕੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਟੋਰਾਂਟੋ ਦੇ ਹੰਬਰ ਬੇ ਪਾਰਕ ਮੈਮੋਰੀਅਲ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਉਸ ਘਟਨਾ ਵਿਚ 329 ਲੋਕਾਂ ਦੀ ਮੌਤ ਹੋ ਗਈ ਸੀ।
'ਸਿੱਖਸ ਫਾਰ ਜਸਟਿਸ' ਨੇ ਕਿਹਾ ਕਿ ਸਿੱਖ ਰਾਸ਼ਟਰਵਾਦੀ ਗਤੀਵਿਧੀਆਂ 'ਤੇ ਰੋਕ ਲਗਾਉਣ ਲਈ ਕੈਨੇਡਾ 'ਤੇ ਭਾਰਤ ਸਰਕਾਰ ਵੱਲੋਂ ਦਬਾਅ ਬਣਾਉਣ ਦੇ ਕਦਮ ਦੇ ਵਿਰੋਧ ਵਿਚ ਮੈਮੋਰੀਅਲ ਸਥਾਨ 'ਤੇ ਭਾਈਚਾਰੇ ਦੇ ਸੈਂਕੜੇ ਲੋਕ ਇਕੱਠੇ ਹੋਣਗੇ। ਸੰਗਠਨ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੁਨੂੰ ਨੇ ਕਿਹਾ ਕਿ ਮੋਦੀ ਦੀ ਕਨਿਸ਼ਕ ਮੈਮੋਰੀਅਲ ਸਥਾਨ ਦੀ ਯਾਤਰਾ 'ਪੀੜਤਾਂ ਦਾ ਅਪਮਾਨ' ਹੋਵੇਗਾ। ਸੰਗਠਨ ਭਾਰਤ ਵਿਚ ਸਿੱਖਾਂ ਦੇ ਅਧਿਕਾਰਾਂ 'ਤੇ ਗੌਰ ਕਰਨ ਲਈ ਮੋਦੀ 'ਤੇ ਦਬਾਅ ਬਣਾਉਣ ਦੇ ਲਈ ਕੈਨੇਡਾਈ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਵੀ ਮੈਮੋਰੰਡਮ ਸੌਂਪ ਰਿਹਾ ਹੈ।
ਜਦੋਂ ਅਮਰੀਕੀ ਰਾਸ਼ਟਰਪਤੀ ਦੇ ਘਰ ਹੋਇਆ 'ਕਲੇਸ਼' (ਦੇਖੋ ਤਸਵੀਰਾਂ)
NEXT STORY