ਫਿਰੋਜ਼ਪੁਰ (ਕੁਮਾਰ)-ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਬਹਾਨੇ ਨਾਲ ਇਕ ਨਾਬਾਲਿਗ ਲੜਕੀ ਨੂੰ ਨਾਲ ਲੈ ਕੇ ਜਾਣ ਅਤੇ ਕਥਿਤ ਰੂਪ ਵਿਚ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਕਿਸ਼ਨ ਨਾਮ ਦੇ ਨੌਜਵਾਨ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਹਰਬੰਸ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਝੰਡੂ ਵਾਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਕਿਸ਼ਨ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਮਾਹਲਾ ਕਲਾਂ ਨੇ ਭੋਲਾ ਉਰਫ ਸੋਨੂੰ ਪੁੱਤਰ ਮੁਰਾਦ ਵਾਸੀ ਕੋਹਰ ਸਿੰਘ ਵਾਲਾ ਦੇ ਮਾਧਿਆਮ ਨਾਲ ਸ਼ਿਕਾਇਤਕਰਤਾ ਦੇ ਘਰ ਵਿਚ ਜਾਣ ਪਛਾਣ ਬਣਾਈ। ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਦੇ ਕੋਈ ਲੜਕਾ ਨਹੀਂ ਸੀ।
ਕਿਸ਼ਨ ਨੇ ਕਿਹਾ ਕਿ ਉਹ ਆਪਣੀ ਭੈਣ ਦਾ ਲੜਕਾ ਉਸ ਨੂੰ ਗੋਦ 'ਚ ਦਿਵਾ ਦਿੰਦਾ ਹੈ ਤੁਸੀਂ ਆਪਣੀ ਬੇਟੀ ਨੂੰ ਉਸ ਨਾਲ ਭੇਜ ਦਿਓ, ਤਾਂ ਜੋ ਉਹ ਬੱਚੇ ਨੂੰ ਫੜ ਕੇ ਮੋਟਰਸਾਈਕਲ 'ਤੇ ਬੈਠ ਜਾਵੇਗੀ ਅਤੇ ਅਸੀਂ ਲੜਕੇ ਨੂੰ ਇਥੇ ਲੈ ਆਂਵਾਂਗੇ। ਸ਼ਿਕਾਇਤਕਰਤਾ ਦੇ ਅਨੁਸਾਰ ਕਿਸ਼ਨ ਉਸ ਦੀ ਨਾਬਾਲਿਗ ਬੇਟੀ ਨੂੰ ਆਪਣੇ ਨਾਲ ਲੈ ਗਿਆ ਜਿਥੇ ਉਸ ਨੇ ਲੜਕੀ ਦੇ ਨਾਲ ਜ਼ਬਰਦਸਤੀ ਕੀਤੀ ਅਤੇ ਉਸ ਨੂੰ ਪਿੰਡ ਝੰਡੂ ਵਾਲਾ ਵਿਚ ਛੱਡ ਕੇ ਚਲਿਆ ਗਿਆ। ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਨਾਮਜ਼ਦ ਦੋਹਾਂ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਰੋਂ ਪੇਪਰ ਦੇਣ ਗਈ ਨੂੰ ਨੌਜਵਾਨ ਲੈ ਕੇ ਹੋ ਗਿਆ ਰਫੂਚੱਕਰ
NEXT STORY